ਫਤਿਹਾਬਾਦ- 18 ਫਰਵਰੀ ਯਾਨੀ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ। ਸਕੂਲ 'ਚ ਝੂਲਾ ਝੂਟਦੇ ਸਮੇਂ 4 ਸਾਲਾ ਬੱਚੀ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਮੌਕੇ 'ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ 'ਚ ਮਾਤਮ ਪਸਰ ਗਿਆ। ਇਸ ਹਾਦਸੇ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸਕੂਲ 'ਚ ਸੁਰੱਖਿਆ ਵਿਵਸਥਾ ਅਤੇ ਲਾਪਰਵਾਹੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ। ਮਾਮਲੇ ਬਾਰੇ ਪਤਾ ਲੱਗਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਇਸ ਮਾਮਲੇ 'ਚ ਅੱਗੇ ਦੀ ਕਾਰਵਾਈ 'ਚ ਜੁਟੀ ਹੈ। ਇਹ ਦਰਦਨਾਕ ਘਟਨਾ ਹਰਿਆਣਾ ਦੇ ਫਤਿਹਾਬਾਦ ਦੀ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਮ੍ਰਿਤਕ ਬੱਚੀ ਦੀ ਪਛਾਣ ਆਸਮੀਨ ਵਜੋਂ ਹੋਈ ਹੈ। ਬੱਚੀ ਦੇ ਪਿਤਾ ਦਾ ਨਾਂ ਕਮਾਲ ਅਹਿਮਦ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਅਹਿਮਦ ਨੇ ਦੱਸਿਆ ਕਿ ਆਸਮੀਨ ਮੰਗਲਵਾਰ ਨੂੰ ਪਿੰਡ ਦੇ ਸਰਕਾਰੀ ਸਕੂਲ 'ਚ ਗਈ ਸੀ। ਆਸਮੀਨ ਪਲੇਅ ਗਰਾਊਂਡ 'ਚ ਝੂਲਾ ਝੂਟ ਰਹੀ ਸੀ। ਉਸ ਦੌਰਾਨ ਅਚਾਨਕ ਰੱਸੀ ਉਸ ਦੇ ਗਲੇ 'ਚ ਕਸ ਗਈ। ਬੱਚੀ ਦੀ ਹਾਲਤ ਵਿਗੜਣ ਲੱਗੀ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਅਤੇ ਬੱਚੀ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਸਮੀਨ ਦੇ ਪਿਤਾ ਦਾ ਕਹਿਣਾ ਹੈ ਕਿ ਬੱਚੀ ਆਪਣੇ ਭੈਣ-ਭਰਾਵਾਂ ਨਾਲ ਸਕੂਲ 'ਚ ਖੇਡਣ ਅਤੇ ਘੁੰਮਣ ਲਈ ਆਉਂਦੀ ਸੀ। ਇਸ ਹਾਦਸੇ ਤੋਂ ਬਾਅਦ ਪਿੰਡ ਵਾਲਿਆਂ ਨੇ ਸਕੂਲ 'ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
NEXT STORY