ਬੈਂਗਲੁਰੂ- ਕਰਨਾਟਕ ਦੇ ਸਾਬਕਾ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਓਮ ਪ੍ਰਕਾਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਾ ਹੈ ਕਿ ਸਾਬਕਾ ਡੀਜੀਪੀ ਦੀ ਪਤਨੀ ਪੱਲਵੀ ਨੇ ਉਨ੍ਹਾਂ ਨੂੰ ਚਾਕੂ ਮਾਰਨ ਤੋਂ ਪਹਿਲੇ ਉਨ੍ਹਾਂ ਦੇ ਚਿਹਰੇ 'ਤੇ ਮਿਰਚ ਪਾਊਡਰ ਸੁੱਟਿਆ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਸ ਮਾਮਲੇ ਦੀ ਮੁੱਖ ਸ਼ੱਕੀ ਪੱਲਵੀ ਅਤੇ ਉਸ ਦੀ ਧੀ ਕ੍ਰਿਤੀ ਨੂੰ ਹਿਰਾਸਤ 'ਚ ਲਿਆ ਹੈ। ਬਿਹਾਰ ਦੇ ਰਹਿਣ ਵਾਲੇ 1981 ਬੈਚ ਦੇ ਭਾਰਤੀ ਪੁਲਸ ਸੇਵਾ ਅਧਿਕਾਰੀ ਓਮ ਪ੍ਰਕਾਸ਼ ਐਤਵਾਰ ਨੂੰ ਰਹੱਸਮਈ ਸਥਿਤੀ 'ਚ ਬੈਂਗਲੁਰੂ ਸਥਿਤ ਆਪਣੇ ਘਰ ਮ੍ਰਿਤਕ ਪਾਏ ਗਏ। ਉਨ੍ਹਾਂ ਦੀ ਲਾਸ਼ ਐੱਚਐੱਸਆਰ ਲੇਆਊਟ ਸਥਿਤ ਉਨ੍ਹਾਂ ਦੇ ਤਿੰਨ ਮੰਜ਼ਿਲਾ ਘਰ ਦੇ ਗਰਾਊਂਡ ਫਲੋਰ 'ਤੇ ਖੂਨ ਨਾਲ ਲੱਥਪੱਥ ਮਿਲੀ। ਸੂਤਰਾਂ ਨੇ ਕਿਹਾ,''ਤਿੱਖੀ ਬਹਿਸ ਤੋਂ ਬਾਅਦ ਪੱਲਵੀ ਨੇ ਪ੍ਰਕਾਸ਼ ਦੇ ਚਿਹਰੇ 'ਤੇ ਮਿਰਚ ਪਾਊਡਰ ਸੁੱਟ ਦਿੱਤਾ ਸੀ।''
ਇਹ ਵੀ ਪੜ੍ਹੋ : ਓਏ ਛੋਟੂ, ਪੁਲਸ ਪਿਆਰ ਵੀ ਕਰਦੀ ਆ...! 3 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋਈ ਲੇਡੀ ਕਾਂਸਟੇਬਲ
ਸੂਤਰਾਂ ਨੇ ਦੱਸਿਆ ਕਿ ਪ੍ਰਕਾਸ਼ ਜਲਣ ਹੋਣ ਕਾਰਨ ਇੱਧਰ-ਉੱਧਰ ਦੌੜਣ ਲੱਗੇ, ਉਦੋਂ ਪੱਲਵੀ ਨੇ ਉਨ੍ਹਾਂ 'ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਪੱਲਵੀ ਨੇ ਆਪਣੀ ਦੋਸਤ (ਜੋ ਇਕ ਹੋਰ ਅਫ਼ਸਰ ਦੀ ਪਤਨੀ ਹੈ) ਨੂੰ 'ਵੀਡੀਓ ਕਾਲ' ਕੀਤਾ ਅਤੇ ਕਿਹਾ,''ਮੈਂ ਰਾਖਸ਼ਸ ਨੂੰ ਮਾਰ ਦਿੱਤਾ ਹੈ।'' ਸੂਤਰਾਂ ਅਨੁਸਾਰ, ਜੋੜੇ ਵਿਚਾਲੇ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਅਪਰਾਧ ਦੇ ਪਿੱਛੇ ਦਾ ਇਕ ਕਾਰਨ ਕਰਨਾਟਕ ਦੇ ਦਾਂਦੇਲੀ 'ਚ ਸਥਿਤ ਇਕ ਜ਼ਮੀਨ ਨੂੰ ਲੈ ਕੇ ਵਿਵਾਦ ਵੀ ਸੀ। ਪੱਲਵੀ ਨੇ ਕੁਝ ਮਹੀਨੇ ਪਹਿਲੇ ਐੱਚਐੱਸਆਰ ਲੇਆਊਟ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਜਦੋਂ ਉੱਥੇ ਦੇ ਪੁਲਸ ਮੁਲਾਜ਼ਮਾਂ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਉਸ ਨੇ ਪੁਲਸ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਸੀ। ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਪੱਲਵੀ ਨੂੰ 'ਸਿਜ਼ੋਫ੍ਰੇਨੀਆ' (ਇਕ ਮਾਨਸਿਕ ਰੋਗ) ਨਾਮੀ ਬੀਮਾਰੀ ਸੀ ਅਤੇ ਉਹ ਉਸ ਦੀ ਦਵਾਈ ਵੀ ਲੈ ਰਹੀ ਸੀ। ਪ੍ਰਕਾਸ਼ ਬਿਹਾਰ ਦੇ ਚੰਪਾਰਨ ਦੇ ਮੂਲ ਵਾਸੀ ਸਨ। ਉਨ੍ਹਾਂ ਨੂੰ ਇਕ ਮਾਰਚ 2015 ਨੂੰ ਕਰਨਾਟਕ ਦਾ ਪੁਲਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ
NEXT STORY