ਵਡੋਦਰਾ- ਗੁਜਰਾਤ 'ਚ ਵਡੋਦਰਾ ਦੇ ਸ਼੍ਰੀ ਨਾਰਾਇਣ ਸਕੂਲ 'ਚ ਦੂਜੀ ਮੰਜ਼ਿਲ 'ਤੇ ਬਣੇ ਕਮਰੇ ਦੀ ਇਕ ਕੰਧ ਡਿੱਗਣ ਨਾਲ 4 ਬੱਚੇ ਜ਼ਖ਼ਮੀ ਹੋ ਗਏ। ਇਸ ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਇਆ ਹੈ। ਇਸ 'ਚ 4 ਬੱਚੇ ਬੈਂਚ ਸਮੇਤ 10 ਫੁੱਟ ਹੇਠਾਂ ਡਿੱਗਦੇ ਨਜ਼ਰ ਆਏ। ਇਕ ਵਿਦਿਆਰਥੀ ਨੂੰ ਸਿਰ 'ਤੇ ਸੱਟ ਲੱਗੀ ਹੈ ਅਤੇ ਤਿੰਨ ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਸ਼ੁੱਕਰਵਾਰ ਦੀ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਬੁਲਾਇਆ ਗਿਆ। ਪੁਲਸ ਨੇ ਦੱਸਿਆ ਕਿ ਕੰਧ ਦੇ ਠੀਕ ਪਿੱਛੇ ਇਕ ਸ਼ੈੱਡ ਸੀ। ਬੱਚੇ ਪਹਿਲਾਂ ਸ਼ੈੱਡ 'ਤੇ ਡਿੱਗੇ, ਉਸ ਤੋਂ ਬਾਅਦ ਹੇਠਾਂ ਜ਼ਮੀਨ 'ਤੇ। ਇਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਕੰਧ ਡਿੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ।
ਦੂਜੇ ਪਾਸੇ ਵਡੋਦਰਾ ਪੇਰੈਂਟਸ ਐਸੋਸੀਏਸ਼ਨ ਨੇ ਅੱਜ ਯਾਨੀ ਸ਼ਨੀਵਾਰ ਨੂੰ ਸਕੂਲ ਸੰਚਾਲਕ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਹੈ। ਮਾਮਲੇ ਨੂੰ ਲੈ ਕੇ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ। ਪੁਲਸ ਨੇ ਜ਼ਖ਼ਮੀ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਕੂਲ ਪ੍ਰਬੰਧਨ ਦਾ ਬਿਆਨ ਦਰਜ ਕੀਤਾ ਹੈ। ਸਥਾਨਕ ਲੋਕਾਂ ਨੇ ਕਿਹਾ ਸੀ ਕਿ ਪੁਰਾਣੀ ਇਮਾਰਤ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਹਨ। ਇਸ ਸਕੂਲ 'ਚ 1200 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਸ਼ੁੱਕਰਵਾਰ ਨੂੰ ਕੰਧ ਡਿੱਗਣ ਤੋਂ ਬਾਅਦ ਸਕੂਲ ਦੀ ਛੁੱਟੀ ਕਰ ਦਿੱਤੀ ਗਈ ਸੀ। ਸਕੂਲ ਨੂੰ ਸਟ੍ਰਕਚਰ ਸਟੇਬੀਲਿਟੀ ਸਰਟੀਫਿਕੇਟ ਇਕ ਮਹੀਨੇ ਪਹਿਲਾਂ ਹੀ ਦਿੱਤਾ ਗਿਆ ਸੀ। ਕੰਧ ਡਿੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡਾ ਹਾਦਸਾ; ਫੂਡ ਪ੍ਰੋਸੈਸਿੰਗ ਯੂਨਿਟ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਬੇਹੋਸ਼ ਹੋਏ 30 ਲੋਕ
NEXT STORY