ਸ਼੍ਰੀਨਗਰ- ਕਸ਼ਮੀਰ 'ਚ ਸਰਦੀਆਂ ਦੀਆਂ ਛੁੱਟੀਆਂ ਕਾਰਨ ਤਿੰਨ ਮਹੀਨੇ ਬੰਦ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਸਕੂਲ ਮੁੜ ਖੁੱਲ੍ਹ ਗਏ ਹਨ। ਕਸ਼ਮੀਰ ਵਾਦੀ 'ਚ ਮੀਂਹ ਤੋਂ ਬਾਅਦ ਮੌਸਮ 'ਚ ਅਚਾਨਕ ਤਬਦੀਲੀ ਆਈ ਪਰ ਮੀਂਹ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਿਆ। ਬਹੁਤ ਸਾਰੇ ਵਿਦਿਆਰਥੀ ਇੰਨੇ ਲੰਬੇ ਸਮੇਂ ਤੱਕ ਘਰਾਂ ਵਿਚ ਖ਼ੁਦ ਨੂੰ ਕੈਦ ਮਹਿਸੂਸ ਕਰ ਰਹੇ ਸਨ। ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਤਹੂਰ ਅਹਿਮਦ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਅਸੀਂ ਸਕੂਲ ਵਾਪਸ ਆ ਗਏ ਹਾਂ। ਇੰਨੇ ਲੰਬੇ ਸਮੇਂ ਤੱਕ ਘਰ 'ਚ ਰਹਿਣਾ ਬੋਰਿੰਗ ਸੀ।
ਇਕ ਹੋਰ ਵਿਦਿਆਰਥਣ ਫਰੀਹਾ ਨੇ ਕਿਹਾ ਕਿ ਆਪਣੇ ਦੋਸਤਾਂ ਨੂੰ ਮਿਲ ਕੇ ਖੁਸ਼ ਹਾਂ। ਤਿੰਨ ਮਹੀਨਿਆਂ ਬਾਅਦ ਮੈਂ ਸਕੂਲ ਵਾਪਸ ਆਈ ਹਾਂ। ਮੈਂ ਆਪਣੇ ਅਧਿਆਪਕਾਂ ਅਤੇ ਦੋਸਤਾਂ ਨੂੰ ਬਹੁਤ ਯਾਦ ਕੀਤਾ ਹੈ। ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਇੰਨੇ ਲੰਬੇ ਸਮੇਂ ਬਾਅਦ ਉਨ੍ਹਾਂ ਨੂੰ ਮਿਲ ਰਹੀ ਹਾਂ।
ਪੇਸ਼ੇ ਤੋਂ ਅਧਿਆਪਕਾ ਅਰਫਾ ਇਫਤਿਖਾਰ ਨੇ ਕਿਹਾ ਕਿ ਉਹ ਕੰਮ 'ਤੇ ਵਾਪਸ ਆਉਣ ਲਈ ਉਤਸੁਕ ਹੈ। ਇਫਤਿਖਾਰ ਨੇ ਕਿਹਾ ਕਿ ਹਾਲਾਂਕਿ ਮੌਸਮ ਥੋੜ੍ਹਾ ਠੰਡਾ ਹੈ ਪਰ ਅਸੀਂ ਖੁਸ਼ ਹਾਂ ਕਿ ਬੱਚੇ ਸਕੂਲ ਵਾਪਸ ਆ ਗਏ। ਕਸ਼ਮੀਰ ਵਿਚ ਸਕੂਲ ਪਿਛਲੇ ਸਾਲ ਦਸੰਬਰ 'ਚ ਸਰਦੀਆਂ ਦੀਆਂ ਛੁੱਟੀਆਂ ਲਈ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਇਸ ਸਮੇਂ ਦੌਰਾਨ ਤਾਪਮਾਨ ਆਮ ਤੌਰ 'ਤੇ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਆ ਜਾਂਦਾ ਹੈ। ਦਸੰਬਰ-ਜਨਵਰੀ ਦੀ ਮਿਆਦ ਦੇ ਦੌਰਾਨ ਘਾਟੀ 'ਚ ਅਕਸਰ ਬਰਫਬਾਰੀ ਜਾਂ ਮੀਂਹ ਪੈਦਾ ਹੈ।
ਅੰਬਾਨੀ, ਅਮਿਤਾਭ ਦੇ ਘਰਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
NEXT STORY