ਨਵੀਂ ਦਿੱਲੀ- ਦਿੱਲੀ ਵਿਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਚੌਥੇ ਪੜਾਅ 'ਚ ਪਾਬੰਦੀਆਂ ਹਟਾਉਣ ਦੇ ਨਾਲ ਰਾਸ਼ਟਰੀ ਰਾਜਧਾਨੀ 'ਚ ਸੋਮਵਾਰ ਤੋਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਤੇ ਪ੍ਰਾਈਵੇਟ ਸਕੂਲ ਮੁੜ ਖੁੱਲ੍ਹ ਗਏ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ (DoE) ਵੱਲੋਂ ਜਾਰੀ ਹੁਕਮਾਂ ਅਨੁਸਾਰ ਅਗਲੇ ਇਕ ਹਫ਼ਤੇ ਤਕ ਸਕੂਲਾਂ 'ਚ ਆਊਟਡੋਰ ਸਪੋਰਟਸ ਗਤੀਵਿਧੀਆਂ ਅਤੇ ਸਵੇਰ ਦੀਆਂ ਸਭਾਵਾਂ ਨਹੀਂ ਕਰਵਾਈਆਂ ਜਾਣਗੀਆਂ। ਦਿੱਲੀ ਵਿਚ 8 ਨਵੰਬਰ ਨੂੰ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਸ਼ਹਿਰ 'ਚ ਵਧਦੇ ਪ੍ਰਦੂਸ਼ਣ ਅਤੇ ਸਿਹਤ ਸਬੰਧੀ ਚਿੰਤਾਵਾਂ ਦਰਮਿਆਨ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ।
ਦਿੱਲੀ ਵਿਚ ਹਵਾ ਗੁਣਵੱਤਾ ਸੂਚਕਾਂਕ (AQI) 'ਚ ਸੁਧਾਰ ਹੋਣ ਅਤੇ ਨੇੜਲੇ ਭਵਿੱਖ ਵਿਚ ਇਸ ਦੇ ਪੱਧਰ ਵਿਚ ਗਿਰਾਵਟ ਦੇ ਕੋਈ ਸੰਕੇਤ ਨਾ ਮਿਲਣ ਦੇ ਨਾਲ DoE ਨੇ ਸ਼ਨੀਵਾਰ ਨੂੰ ਪ੍ਰੀ-ਸਕੂਲ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਕਲਾਸਾਂ ਮੁੜ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ। ਦਿੱਲੀ ਵਿਚ ਹਵਾ ਦੀ ਗੁਣਵੱਤਾ 28 ਅਕਤੂਬਰ ਤੋਂ ਵਿਗੜਨੀ ਸ਼ੁਰੂ ਹੋ ਗਈ ਸੀ ਅਤੇ ਦੋ ਹਫ਼ਤਿਆਂ ਤੱਕ ‘ਬਹੁਤ ਮਾੜੀ’ ਤੋਂ ‘ਗੰਭੀਰ’ ਸ਼੍ਰੇਣੀ 'ਚ ਰਹੀ। ਇਸ ਦੌਰਾਨ ਸ਼ਹਿਰ 'ਚ ਧੁੰਦ ਛਾਈ ਰਹੀ।
ਅਨੁਕੂਲ ਮੌਸਮੀ ਸਥਿਤੀਆਂ ਦੇ ਕਾਰਨ ਦੀਵਾਲੀ ਤੋਂ ਠੀਕ ਪਹਿਲਾਂ ਹਵਾ ਦੀ ਗੁਣਵੱਤਾ 'ਚ ਤੇਜ਼ੀ ਨਾਲ ਸੁਧਾਰ ਹੋਇਆ। ਨਤੀਜੇ ਵਜੋਂ 11 ਅਤੇ 12 ਨਵੰਬਰ ਨੂੰ ਆਸਮਾਨ ਸਾਫ ਅਤੇ ਧੁੱਪ ਵਾਲਾ ਰਿਹਾ। ਹਾਲਾਂਕਿ ਥੋੜ੍ਹੇ ਸਮੇਂ ਦੀ ਰਾਹਤ ਦੇ ਬਾਅਦ 12 ਨਵੰਬਰ ਨੂੰ ਦੀਵਾਲੀ 'ਤੇ ਪਟਾਕਿਆਂ 'ਤੇ ਪਾਬੰਦੀ ਦੀ ਉਲੰਘਣਾ ਕਰਨ ਤੋਂ ਬਾਅਦ ਪ੍ਰਦੂਸ਼ਣ ਤੇਜ਼ੀ ਨਾਲ ਵਧਿਆ। ਦਿੱਲੀ ਅਤੇ ਇਸ ਦੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਇਕ ਦਿਨ ਪਹਿਲਾਂ ਮਾਮੂਲੀ ਸੁਧਾਰ ਤੋਂ ਬਾਅਦ ਸੋਮਵਾਰ ਨੂੰ ਫਿਰ ਵਿਗੜ ਗਈ ਅਤੇ ਪੂਰਵ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਵੱਡੀ ਰਾਹਤ ਦੀ ਸੰਭਾਵਨਾ ਨਹੀਂ ਹੈ।
SC ਨੇ ਬਿੱਲਾਂ ਨੂੰ ਮਨਜ਼ੂਰੀ 'ਚ ਦੇਰੀ ਨਾਲ ਜੁੜੀ ਪਟੀਸ਼ਨ 'ਤੇ ਕੇਂਦਰ ਅਤੇ ਰਾਜਪਾਲ ਦਫ਼ਤਰ ਤੋਂ ਮੰਗਿਆ ਜਵਾਬ
NEXT STORY