ਉੱਤਰ ਪ੍ਰਦੇਸ਼- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੈ। ਜਿਸ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 22 ਜਨਵਰੀ ਨੂੰ ਸ਼ਰਾਬ ਦੀ ਵਿਕਰੀ ਵੀ ਬੰਦ ਰਹੇਗੀ। ਉੱਤਰ ਪ੍ਰਦੇਸ਼ 'ਚ 22 ਜਨਵਰੀ ਨੂੰ ਸ਼੍ਰੀ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਰਾਸ਼ਟਰੀ ਉਤਸਵ' ਵਜੋਂ ਮਨਾਇਆ ਜਾਵੇਗਾ। ਮੁੱਖ ਮੰਤਰੀ ਯੋਗੀ ਨੇ ਇਹ ਆਦੇਸ਼ ਮੰਗਲਵਾਰ ਨੂੰ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਰਾਮ ਮੰਦਰ: ਅਯੁੱਧਿਆ ਪਹੁੰਚ ਰਹੀ 108 ਫੁੱਟ ਲੰਬੀ ਅਗਰਬੱਤੀ, 50 ਕਿਲੋਮੀਟਰ ਤੱਕ ਫੈਲਾਏਗੀ ਖੁਸ਼ਬੂ
ਮੁੱਖ ਮੰਤਰੀ ਯੋਗੀ ਨੇ ਆਦੇਸ਼ 'ਚ ਕਿਹਾ ਕਿ ਅਯੁੱਧਿਆ 'ਚ ਮਹਿਮਾਨਾਂ ਨੂੰ ਕਦੇ ਨਾਲ ਭੁੱਲਣ ਵਾਲੀ ਪਰਾਹੁਣਚਾਰੀ ਮਿਲੇਗੀ। ਨਾਲ ਹੀ 22 ਜਨਵਰੀ ਨੂੰ ਸਾਰੇ ਸਰਕਾਰੀ ਭਵਨਾਂ ਦੀ ਸਜਾਵਟ ਕਰਵਾਈ ਜਾਵੇਗੀ, ਆਤਿਸ਼ਬਾਜੀ ਦੇ ਵੀ ਪ੍ਰਬੰਧ ਕੀਤੇ ਜਾਣਗੇ। ਅਯੁੱਧਿਆ 'ਚ ਸਵੱਛਤਾ ਦਾ 'ਕੁੰਭ ਮਾਡਲ' ਲਾਗੂ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਵਲੋਂ 'ਆਪ' ਵਿਧਾਇਕ ਅਮਾਨਤੁੱਲਾ ਖਾਨ ਨਾਲ ਜੁੜੇ ਵਕਫ ਬੋਰਡ ਮਾਮਲੇ 'ਚ ਚਾਰਜਸ਼ੀਟ ਦਾਇਰ
NEXT STORY