ਨਵੀਂ ਦਿੱਲੀ-ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਦੀ ਤੀਸਰੀ ਲਹਿਰ ਦੀ ਚਿਤਾਵਨੀ ਦੇਣ ਵਾਲੇ ਵਿਗਿਆਨੀ ਨੇ ਡਾ. ਵਿਪਿਨ ਸ਼੍ਰੀਵਾਸਤਵ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਹੈਦਰਾਬਾਦ ਯੂਨੀਵਰਿਸਟੀ ਦੇ ਸਾਬਕਾ ਕੁਲਪਤੀ ਅਤੇ ਮੁੱਖ ਭੌਤਿਕ ਵਿਗਿਆਨੀ ਡਾ. ਵਿਪਿਨ ਸ਼੍ਰੀਵਾਸਤਵ ਨੇ ਕਿਹਾ ਕਿ ਅਜੇ ਹਾਰਡ ਇਮਿਊਨਿਟੀ ਵਰਗੀ ਗੱਲ ਦਾ ਕੋਈ ਉਚਿਤ ਤੁੱਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 4 ਜੁਲਾਈ ਤੋਂ ਬਾਅਦ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਵੱਡਾ ਅੰਤਰ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਰੂਸ 'ਚ ਆਕਸੀਜਨ ਦੀ ਪਾਈਪ ਲਾਈਨ ਫਟਣ ਕਾਰਨ 9 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ
ਡਾ. ਵਿਪਿਨ ਨੇ ਕਿਹਾ ਕਿ ਰੋਜ਼ਾਨਾ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਕਿ ਅਨੁਕੂਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਦਿਨਾਂ 'ਚ ਰੋਜ਼ਾਨਾ ਮੌਤਾਂ ਦੀ ਗਿਣਤੀ 10 ਗੁਣਾ ਵਧੇਰੇ ਵਧ ਗਈ ਹੈ ਜੋ ਕਿ ਪਿਛਲੇ 20 ਦਿਨਾਂ 'ਚ ਇਹ 7 ਗੁਣਾ ਵਧੀ ਹੈ। ਇਹ ਦਰਸ਼ਾਉਂਦਾ ਹੈ ਕਿ ਅਧਿਕਾਰਤ ਤੌਰ 'ਤੇ ਪ੍ਰਕਾਸ਼ਿਤ ਅੰਕੜਿਆਂ ਦੇ ਬਾਵਜੂਦ ਤੀਸਰੀ ਲਹਿਰ ਗੰਭੀਰ ਹੁੰਦੀ ਜਾ ਰਹੀ ਹੈ। ਡਾ. ਵਿਪਿਨ ਸ਼੍ਰੀਵਾਸਤਵ ਨੇ ਕਿਹਾ ਕਿ ਅਜੇ ਹਾਰਡ ਇਮਿਊਨਿਟੀ ਵਰਗੀ ਗੱਲ ਦਾ ਕੋਈ ਤੁੱਕ ਨਹੀਂ ਹੈ ਕਿਉਂਕਿ ਰੋਜ਼ਾਨਾ ਮੌਤਾਂ ਦੇ ਮਾਮਲੇ 4 ਜੁਲਾਈ ਤੋਂ ਬਾਅਦ ਤੇਜ਼ੀ ਨਾਲ ਘੱਟ-ਵਧ ਰਹੇ ਹਨ ਅਤੇ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਇਹ ਮਾਮਲੇ ਵਧਣਗੇ ਜਾਂ ਘਟਣਗੇ। ਪਰ ਮਾਮਲਿਆਂ ਦਾ ਘਟਨਾ ਵਧਣਾ ਇਕ ਗੰਭੀਰ ਸੰਕੇਤ ਦੇ ਰਿਹਾ ਹੈ।
ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ
ਉਨ੍ਹਾਂ ਨੇ ਕਿਹਾ ਕਿ ਇਕ ਮਹੀਨੇ ਬਾਅਦ ਵੀ ਹਾਲਾਤ ਸੁਧਰਨਗੇ ਇਸ ਗੱਲ ਦੇ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇਕ ਕਾਰਨ ਅਧਿਕਾਰਤ ਅੰਕੜਿਆਂ ਨੂੰ ਲੈ ਕੇ ਅਨਿਸ਼ਚਿਤਤਾ ਹੈ ਕਿਉਂਕਿ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਨੂੰ ਕਈ ਵਾਰ ਕੰਟਰੋਲ ਕੀਤਾ ਗਿਆ ਸੀ ਪਰ ਦੂਜੀ ਲਹਿਰ ਤੋਂ ਬਾਅਦ ਇਹ ਗਿਣਤੀ ਕਈ ਗੁਣਾ ਵਧ ਗਈ। ਉਨ੍ਹਾਂ ਨੇ ਕਿਹਾ ਕਿ ਜਦ 24 ਘੰਟਿਆਂ 'ਚ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ ਲੱਖਾਂ 'ਚ ਚੱਲ ਰਹੀ ਸੀ ਤਾਂ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਵੀ ਲੱਖਾਂ 'ਚ ਸੀ ਅਤੇ ਜਦ ਘੱਟ ਕੇ ਹਜ਼ਾਰਾਂ 'ਚ ਹੋ ਗਈ ਤਾਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੀ ਹਜ਼ਾਰਾਂ 'ਚ ਆ ਗਈ।
ਇਹ ਵੀ ਪੜ੍ਹੋ : ਅਮਰੀਕੀਆਂ ਦੀ ਪ੍ਰੋਫਾਈਲ ਬਣਾਉਣ ਲਈ ਚੀਨ ਨੇ ਚੋਰੀ ਕੀਤਾ ਡਾਟਾ, ਸੈਨੇਟ ਦੀ ਖੁਫੀਆ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ
ਸਿੱਬਲ ਵਲੋਂ ਦਿੱਤੇ ਡਿਨਰ ’ਚ ਵਿਰੋਧੀ ਨੇਤਾਵਾਂ ਨੇ ਭਾਜਪਾ ਨੂੰ ਹਰਾਉਣ ਦਾ ਕੀਤਾ ਐਲਾਨ
NEXT STORY