ਜੈਪੁਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਦੇਸ਼ ਦਿੱਤਾ ਹੈ ਕਿ ਰਾਜ ਦੀਆਂ ਸੜਕਾਂ 'ਤੇ ਕੋਈ ਵੀ ਪ੍ਰਵਾਸੀ ਮਜ਼ਦੂਰ ਪੈਦਲ ਨਹੀਂ ਚੱਲਣਾ ਚਾਹੀਦਾ ਹੈ। ਜੇਕਰ ਪੈਦਲ ਚੱਲਦੇ ਹੋਏ ਨਜ਼ਰ ਆਉਂਦਾ ਹੈ ਤਾਂ ਇਲਾਕੇ ਦੇ ਐਸ.ਡੀ.ਐਮ. ਅਤੇ ਐਸ.ਐਚ.ਓ. ਜ਼ਿੰਮੇਵਾਰ ਠਹਿਰਾਏ ਜਾਣਗੇ। ਸੀ.ਐਮ. ਗਹਿਲੋਤ ਦੀ ਨਜ਼ਰ ਪ੍ਰਵਾਸੀ ਮਜ਼ਦੂਰਾਂ 'ਤੇ ਬਣੀ ਰਹੇਗੀ।
ਸੀ.ਐਮ. ਅਸ਼ੋਕ ਗਹਿਲੋਤ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ 'ਚ ਬਿਠਾ ਕੇ ਸ਼ੈਲਟਰ ਹੋਮ ਤੱਕ ਪਹੁੰਚਾਣ ਦੇ ਨਿਰਦੇਸ਼ ਦਿੱਤੇ ਹਨ। ਲਾਕਡਾਊਨ 'ਚ ਫਸੇ ਪ੍ਰਵਾਸੀ ਮਜ਼ਦੂਰ ਮੌਜੂਦਾ ਸਾਧਨ ਨਾ ਹੋਣ ਕਾਰਣ ਸੜਕਾਂ 'ਤੇ ਭਟਕ ਰਹੇ ਹਨ। ਅਜਿਹੇ 'ਚ ਜਦੋਂ ਤੱਕ ਉਨ੍ਹਾਂ ਦੀ ਵਿਵਸਥਾ ਨਹੀਂ ਕਰਵਾ ਦਿੱਤੀ ਜਾਂਦੀ, ਉਨ੍ਹਾਂ ਨੂੰ ਸ਼ੈਲਟਰ ਹੋਮ 'ਚ ਹੀ ਰਹਿਣਾ ਹੋਵੇਗਾ।
ਪ੍ਰਵਾਸੀ ਮਜ਼ਦੂਰਾਂ ਨੂੰ ਲਾਕਡਾਊਨ ਕਾਰਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗ-ਧੰਧੇ ਬੰਦ ਹੋਣ ਕਾਰਣ ਉਨ੍ਹਾਂ ਨੂੰ ਪੇਸ਼ਾ ਅਤੇ ਭੋਜਨਾ ਦੇ ਸੰਕਟ ਦਾ ਸਾਮਣਾ ਕਰਣਾ ਪੈ ਰਿਹਾ ਹੈ। ਅਜਿਹੇ 'ਚ ਮਜ਼ਦੂਰ ਆਪਣੇ-ਆਪਣੇ ਰਾਜਾਂ ਵੱਲ ਪਰਤਣ ਲਈ ਵੱਡੀ ਗਿਣਤੀ 'ਚ ਪਲਾਇਨ ਕਰ ਰਹੇ ਹਨ।
ਤਮਿਲਨਾਡੂ 'ਚ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮਾਂ 'ਤੇ ਲੱਗੀ ਰੋਕ
NEXT STORY