ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ, ਜੋ ਕਿ 22 ਦਸੰਬਰ ਤੱਕ ਚਲੇਗਾ। ਮੰਗਲਵਾਰ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ, 2023 ਅਤੇ ਜੰਮੂ-ਕਸ਼ਮੀਰ ਮੁੜ ਗਠਨ (ਸੋਧ) ਬਿੱਲ, 2023 ਪੇਸ਼ ਕੀਤੇ ਗਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਚਰਚਾ ਦਾ ਜਵਾਬ ਦੇਣਗੇ।
ਇਸ ਬਿੱਲ ਵਿਚ ਵਿਧਾਨ ਸਭਾ ਵਿਚ ਕਸ਼ਮੀਰੀ ਪੰਡਿਤਾਂ ਲਈ ਦੋ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਬੇਘਰਾਂ ਦੀ ਨੁਮਾਇੰਦਗੀ ਲਈ ਇਕ ਸੀਟ ਨਾਜ਼ਮਦ ਕਰਨ ਦੀ ਵਿਵਸਥਾ ਹੈ। ਨਾਲ ਹੀ ਸੂਬੇ ਦੀਆਂ 90 ਮੈਂਬਰੀ ਵਿਧਾਨ ਸਭਾ 'ਚ 7 ਸੀਟਾਂ SC ਅਤੇ 9 ਸੀਟਾਂ ST ਵਰਗ ਲਈ ਰਾਖਵੀਆਂ ਕਰਨ ਦੀ ਵਿਵਸਥਾ ਵੀ ਹੈ।
ਵਿਧਾਨ ਸਭਾ ਵਿਚ ਪਹਿਲੀ ਵਾਰ ਬੇਘਰ ਕਸ਼ਮੀਰੀ ਪੰਡਿਤਾਂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਲਈ ਦੋ ਅਤੇ ਇਕ ਸੀਟਾਂ ਰਾਖਵੀਆਂ ਹੋਣਗੀਆਂ। ਇਨ੍ਹਾਂ ਨੂੰ ਉਪ ਰਾਜਪਾਲ ਨਾਮਜ਼ਦ ਕਰਨਗੇ। ਨਾਮਜ਼ਦਗੀ ਦੌਰਾਨ ਮਹਿਲਾ ਵਰਗ ਤੋਂ ਇਕ ਪ੍ਰਤੀਨਿਧੀ ਯਕੀਨੀ ਕਰਨਾ ਜ਼ਰੂਰੀ ਹੋਵੇਗਾ।
ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ ਕੋਲਕਾਤਾ, ਅਪਰਾਧ ਦੇ ਅੰਕੜੇ ਹਨ ਸਭ ਤੋਂ ਘੱਟ
NEXT STORY