ਕੋਲਕਾਤਾ (ਭਾਸ਼ਾ)- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਲਕਾਤਾ ਲਗਾਤਾਰ ਤੀਜੇ ਸਾਲ ਭਾਰਤ 'ਚ ਸਭ ਤੋਂ ਸੁਰੱਖਿਅਤ ਸ਼ਹਿਰ ਬਣ ਕੇ ਉਭਰਿਆ ਹੈ। ਮਹਾਨਗਰਾਂ 'ਚ ਪ੍ਰਤੀ ਲੱਖ ਆਬਾਦੀ 'ਤੇ ਦਰਜ ਗੰਭੀਰ ਅਪਰਾਧ ਦੇ ਸਭ ਤੋਂ ਘੱਟ ਮਾਮਲੇ ਕੋਲਕਾਤਾ 'ਚ ਆਏ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ, ਕੋਲਕਾਤਾ 'ਚ 2022 'ਚ ਪ੍ਰਤੀ ਲੱਖ ਲੋਕਾਂ 'ਤੇ ਗੰਭੀਰ ਅਪਰਾਧ ਦੇ 86.5 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਪੁਣੇ (280.7) ਅਤੇ ਹੈਦਰਾਬਾਦ (299.2) ਦਾ ਸਥਾਨ ਰਿਹਾ। ਗੰਭੀਰ ਅਪਰਾਧ ਉਹ ਹੁੰਦੇ ਹਨ, ਜਿਨ੍ਹਾਂ ਲਈ ਭਾਰਤੀ ਦੰਡਾਵਲੀ (ਆਈ.ਪੀ.ਸੀ.) ਅਤੇ ਐੱਸ.ਐੱਲ.ਐੱਲ. (ਵਿਸ਼ੇਸ਼ ਅਤੇ ਸਥਾਨਕ ਕਾਨੂੰਨ) ਦੀਆਂ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ ਜਾਂਦੇ ਹਨ। ਐੱਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ ਕੋਲਕਾਤਾ 'ਚ 2021 'ਚ ਪ੍ਰਤੀ ਲੱਖ ਲੋਕਾਂ 'ਤੇ ਗੰਭੀਰ ਅਪਰਾਧ ਦੇ 103.4 ਮਾਮਲੇ ਰਦਜ ਕੀਤੇ ਗਏ ਸਨ, ਜੋ ਇਸ ਸਾਲ ਘੱਟ ਕੇ 86.5 ਹੋ ਗਏ।
ਇਹ ਵੀ ਪੜ੍ਹੋ : NCRB ਦੇ ਅੰਕੜੇ ਅਨੁਸਾਰ, ਮਹਾਰਾਸ਼ਟਰ 'ਚ ਦੰਗਿਆਂ ਦੇ ਸਭ ਤੋਂ ਵੱਧ ਮਾਮਲੇ ਕੀਤੇ ਗਏ ਦਰਜ
ਸਾਲ 2020 'ਚ ਇਹ ਅੰਕੜਾ 129.5 ਸੀ। ਸਾਲ 2021 'ਚ, ਪੁਣੇ ਅਤੇ ਹੈਦਰਾਬਾਦ 'ਚ ਪ੍ਰਤੀ ਲੱਖ ਜਨਸੰਖਿਆ 'ਤੇ 256.8 ਅਤੇ 259.9 ਗੰਭੀਰ ਅਪਰਾਧ ਦਰਜ ਕੀਤੇ ਗਏ ਸਨ। 20 ਲੱਖ ਤੋਂ ਵੱਧ ਆਬਾਦੀ ਵਾਲੀ 19 ਸ਼ਹਿਰਾਂ ਦਰਮਿਆਨ ਤੁਲਨਾ ਤੋਂ ਬਾਅਦ ਰੈਂਕਿੰਗ ਜਾਰੀ ਕੀਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ, ਕੋਲਕਾਤਾ 'ਚ ਔਰਤਾਂ ਖ਼ਿਲਾਫ਼ ਅਪਰਾਧਾਂ 'ਚ ਵਾਧਾ ਦਰਜ ਕੀਤਾ ਗਿਆ, ਕਿਉਂਕਿ 2021 'ਚ ਮਾਮਲਿਆਂ ਦੀ ਗਿਣਤੀ 1,783 ਸੀ, ਜੋ 2022 'ਚ 1,890 ਹੋ ਗਈ। ਕੋਲਕਾਤਾ 'ਚ ਔਰਤਾਂ ਖ਼ਿਲਾਫ਼ ਅਪਰਾਧ ਦਰ ਪ੍ਰਤੀ ਲੱਖ ਜਨਸੰਖਿਆ 'ਤੇ 27.1 ਸੀ, ਜੋ ਕੋਇੰਬਟੂਰ ਦੀ 12.9 ਅਤੇ ਚੇਨਈ ਦੀ 17.1 ਤੋਂ ਵੱਧ ਸੀ। ਇਸ ਸਾਲ ਕੋਲਕਾਤਾ 'ਚ ਹਿੰਸਕ ਅਪਰਾਧਾਂ 'ਚ ਵੀ ਗਿਰਾਵਟ ਦੇਖੀ ਗਈ ਅਤੇ ਕਤਲ ਦੇ ਸਿਰਫ਼ 34 ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਦੇ 45 ਮਾਮਲਿਆਂ ਤੋਂ ਘੱਟ ਹਨ। ਰਿਪੋਰਟ ਅਨੁਸਾਰ, ਕੋਲਕਾਤਾ 'ਚ 2022 'ਚ ਜਬਰ ਜ਼ਿਨਾਹ ਦੇ 11 ਮਾਮਲੇ ਦਰਜ ਕੀਤੇ ਗਏ, ਇੰਨੀ ਹੀ ਗਿਣਤੀ 2021 'ਚ ਦਰਜ ਕੀਤੀ ਗਈ। ਐੱਨ.ਸੀ.ਆਰ.ਬੀ. ਦੀ 'ਭਾਰਤ 'ਚ ਅਪਰਾਧ 2022' ਰਿਪੋਰਟ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਏਜੰਸੀਆਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ 'ਤੇ ਆਧਾਰਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈ ਕੋਰਟ 'ਚ ਚੱਲ ਰਹੀ ਸੀ ਆਨਲਾਈਨ ਸੁਣਵਾਈ, ਅਚਾਨਕ ਚੱਲਣ ਲੱਗੀ ਅਸ਼ਲੀਲ ਵੀਡੀਓ
NEXT STORY