ਭੋਪਾਲ — ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਸਾਹਮਣੇ ਆਈ ਹੈ। ਇੰਦੌਰ 'ਚ 35 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਜਾਂਚ ਪਾਜੀਟਿਵ ਆਈ ਸੀ ਜਿਸ ਤੋਂ ਬਾਅਦ ਇਸ ਦਾ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ 'ਚ ਕੋਰੋਨਾ ਨਾਲ ਮੌਤ ਦਾ ਅੰਕੜਾ 2 ਹੋ ਗਿਆ ਗੈ। ਇਸ ਤੋਂ ਪਹਿਲਾਂ ਉਜੈਨ 'ਚ 65 ਸਾਲਾ ਇਕ ਮਹਿਲਾ ਦੀ ਮੌਤ ਹੋਈ ਸੀ। ਜਾਂਚ 'ਚ ਉਸ ਦਾ ਸੈਂਪਲ ਵੀ ਪਾਜੀਟਿਵ ਆਇਆ ਸੀ ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਸੀ। ਇਹ ਪ੍ਰਦੇਸ਼ 'ਚ ਕਿਸੇ ਕੋਰੋਨਾ ਪਾਜੀਟਿਵ ਮਰੀਜ਼ ਦੀ ਮੌਤ ਦਾ ਪਹਿਲਾ ਮਾਮਲਾ ਸੀ। ਉਸ ਤੋਂ ਬਾਅਦ ਇੰਦੌਰ 'ਚ ਇਕ ਨੌਜਵਾਨ ਦੀ ਮੌਤ ਹੋਈ ਉਹ ਸਿਰਫ 35 ਸਾਲ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਟਨਾ 'ਚ ਵੀ ਇਕ ਨੌਜਵਾਨ ਦੀ ਮੌਤ ਹੋਈ ਸੀ ਜਿਸ ਦੀ ਉਮਰ 38 ਸਾਲ ਦੀ ਸੀ।
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 'ਚ ਬੀਤੇ 24 ਘੰਟਿਆਂ 'ਚ 5 ਦਾ ਵਾਧਾ ਹੋਇਆ ਹੈ ਅਤੇ ਇਹ ਅੰਕੜਾ 20 'ਤੇ ਪਹੁੰਚ ਗਿਆ, ਜਿਸ 'ਚ 2 ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਬੀਤੇ ਦਿਨੀਂ ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਗਿਣਤੀ ਵਧ ਕੇ ਦੋ ਗੁਣਾ ਹੋ ਗਈ ਹੈ। ਪੂਰੇ ਸੂਬੇ 'ਚ ਮੰਗਲਵਾਰ ਨੂੰ ਜਿਥੇ 9 ਲੋਕ ਪੀੜਤ ਸਨ, ਉਥੇ ਹੀ ਬੁੱਧਵਾਰ ਰਾਤ ਤਕ ਇਹ ਅੰਕੜਾ 20 'ਤੇ ਪਹੁੰਚ ਗਿਆ। ਇੰਦੌਰ 'ਚ 5 ਨਵੇਂ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਇੰਦੌਰ 'ਚ ਪੀੜਤਾਂ ਦੀ ਗਿਣਤੀ 9 ਹੋ ਗਈ ਹੈ। ਉਜੈਨ 'ਚ ਕੋਵਿਡ-19 ਤੋਂ ਪੀੜਤ ਪਾਈ ਗਈ ਮਹਿਲਾ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਇੰਦੌਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ।
ਸੈਕਸ ਲਾਈਫ ਨੂੰ ਪ੍ਰਭਾਵਿਤ ਕਰੇਗਾ ਕੋਰੋਨਾ! ਠੀਕ ਹੋਏ 81 ਮਰੀਜ਼ਾਂ ਦੀ ਜਾਂਚ 'ਚ ਮਿਲੇ ਸੰਕੇਤ
NEXT STORY