ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਹੋਏ ਫਿਰਕੂ ਬਵਾਲ ਤੋਂ ਬਾਅਦ ਪੂਰੇ ਇਲਾਕੇ 'ਚ ਧਾਰਾ 144 ਲੱਗਾ ਦਿੱਤੀ ਗਈ ਹੈ। ਪੁਲਸ ਅਨੁਸਾਰ ਜੈਪੁਰ 'ਚ ਗਲਤਾ ਗੇਟ, ਰਾਮਗੰਜ, ਸੁਭਾਸ਼ ਚੌਕ, ਮਾਣਕ ਚੌਕ, ਬ੍ਰਹਮਾਪੁਰੀ, ਕੋਤਵਾਲੀ, ਸੰਜੇ ਸਰਕਿਲ, ਨਾਹਰਗੜ੍ਹ, ਸ਼ਾਸਤਰੀ ਨਗਰ, ਭੱਟਾ ਬਸਤੀ, ਆਦਰਸ਼ ਨਗਰ, ਮੋਤੀ ਡੂੰਗਰੀ, ਲਾਲ ਕੋਠੀ, ਟਰਾਂਸਪੋਰਟ ਨਗਰ ਅਤੇ ਜਵਾਹਰ ਨਗਰ 'ਚ ਸੋਮਵਾਰ ਰਾਤ ਤੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜੈਪੁਰ 'ਚ ਸੋਮਵਾਰ ਦੀ ਰਾਤ 2 ਭਾਈਚਾਰੇ ਆਹਮਣੇ-ਸਾਹਮਣੇ ਆ ਗਏ। ਦੋਹਾਂ ਪਾਸਿਓਂ ਇੱਟਾਂ-ਪੱਥਰ ਚੱਲੇ। ਫਿਰਕੂ ਬਵਾਲ ਦੀ ਇਸ ਘਟਨਾ 'ਚ 9 ਪੁਲਸ ਕਰਮਚਾਰੀਆਂ ਸਮੇਤ ਦੋਹਾਂ ਹੀ ਪੱਖ ਦੇ ਕੁੱਲ 24 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
5 ਲੋਕਾਂ ਨੂੰ ਕੀਤਾ ਗ੍ਰਿਫਤਾਰ
ਬਵਾਲ ਤੋਂ ਬਾਅਦ ਚੌਕਸੀ ਲਈ 10 ਥਾਣਾ ਖੇਤਰਾਂ 'ਚ 'ਚ ਇੰਟਰਨੈੱਟ ਸੇਵਾ ਬੁੱਧਵਾਰ ਰਾਤ ਤੱਕ ਲਈ ਬੰਦ ਕਰ ਦਿੱਤੀ ਗਈ ਹੈ ਅਤੇ 5 ਲੋਕਾਂ ਨੂੰ ਗ੍ਰਿਫਥਾਰ ਕੀਤਾ ਗਿਆ ਹੈ। ਇਹ ਬਵਾਲ ਉਸ ਸਮੇਂ ਭੜਕਿਆ, ਜਦੋਂ ਇਕ ਪੱਖ ਦੇ ਲੋਕ ਗਾਲਟਾ ਗੇਟ ਨੇੜੇ ਦਿੱਲੀ ਹਾਈਵੇਅ ਜਾਮ ਕਰ ਰਹੇ ਸਨ। ਇਸ ਦਰਮਿਆਨ ਹਰਿਦੁਆਰ ਤੋਂ ਚੱਲਣ ਵਾਲੀ ਇਕ ਬੱਸ 'ਤੇ ਕਿਸੇ ਨੇ ਪੱਥਰਬਾਜ਼ੀ ਕਰ ਦਿੱਤੀ। ਇਸ ਘਟਨਾ 'ਚ ਕੁਝ ਬੱਸ ਯਾਤਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਇਕ ਅਫਵਾਹ ਉੱਡੀ ਅਤੇ ਦੂਜੇ ਭਾਈਚਾਰੇ ਦੇ ਲੋਕ ਵੀ ਸੜਕ 'ਤੇ ਉਤਰ ਆਏ।
ਪੁਲਸ ਨੇ ਵੀ ਕੀਤਾ ਹਮਲਾ
ਦੇਖਦੇ ਹੀ ਦੇਖਦੇ ਦੋਹਾਂ ਪਾਸਿਓਂ ਪਥਰਾਅ ਸ਼ੁਰੂ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੂੰ ਵੀ ਭੀੜ ਨੇ ਨਹੀਂ ਬਖਸ਼ਿਆ। ਪੁਲਸ ਕਰਮਚਾਰੀਆਂ 'ਤੇ ਵੀ ਹਮਲਾ ਕੀਤਾ ਗਿਆ। ਪੁਲਸ ਅਨੁਸਾਰ ਗੁੱਸਾਈ ਭੀੜ ਨੇ ਲਗਭਗ ਅੱਧਾ ਦਰਜਨ ਕਾਰਾਂ ਦੇ ਸ਼ੀਸ਼ ਤੋੜ ਦਿੱਤੇ, ਉੱਥੇ ਹੀ ਇਕ ਦੋਪਹੀਆ ਵਾਹਨ ਨੂੰ ਵੀ ਨੁਕਸਾਨ ਪਹੁੰਚਾਇਆ।
ਵਿੰਗ ਕਮਾਂਡਰ ਅਭਿਨੰਦਨ ਨੂੰ ਆਜ਼ਾਦੀ ਦਿਹਾੜੇ 'ਤੇ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਤ
NEXT STORY