ਨੈਸ਼ਨਲ ਡੈਸਕ- ਪੁਲਸ ਦੀ ਵਿਸ਼ੇਸ਼ ਕਮਾਂਡੋ ਯੂਨਿਟ ਸੀ-60 ਤੇ ਸੀ.ਆਰ.ਪੀ.ਐੱਫ. ਨੇ ਸ਼ੁੱਕਰਵਾਰ ਮਹਾਰਾਸ਼ਟਰ-ਛੱਤੀਸਗੜ੍ਹ ਦੀ ਹੱਦ ’ਤੇ ਗੜ੍ਹਚਿਰੌਲੀ ਜ਼ਿਲੇ ’ਚ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਮੁਕਾਬਲੇ ’ਚ 4 ਨਕਸਲੀਆਂ ਨੂੰ ਮਾਰ ਦਿੱਤਾ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਵਾਂਡੇ ਖੇਤਰ ’ਚ ਕੁਝ ਦਿਨ ਪਹਿਲਾਂ ਖੋਲ੍ਹੇ ਗਏ ਐੱਫ.ਓ.ਬੀ. (ਫਾਰਵਰਡ ਆਪ੍ਰੇਟਿੰਗ ਬੇਸ) ਨੇੜੇ ਮਹਾਰਾਸ਼ਟਰ ਤੇ ਛੱਤੀਸਗੜ੍ਹ ਦੀ ਹੱਦ ’ਤੇ ਨਕਸਲੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ’ਤੇ ਵੀਰਵਾਰ ਦੁਪਹਿਰ ਨੂੰ ਇਕ ਕਾਰਵਾਈ ਸ਼ੁਰੂ ਕੀਤੀ ਗਈ।
ਮੌਕੇ ਤੋਂ ਇਕ ਆਟੋਮੈਟਿਕ ਸੈਲਫ-ਲੋਡਿੰਗ ਰਾਈਫਲ, ਦੋ .303 ਰਾਈਫਲਾਂ, ਇਕ ਬੰਦੂਕ, ਵਾਕੀ-ਟਾਕੀ ਸੈੱਟ, ਕੈਂਪ ਸਮੱਗਰੀ ਤੇ ਮਾਓਵਾਦੀ ਦਸਤਾਵੇਜ਼ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤੀ ਸੰਸਦ ਮੈਂਬਰਾਂ ਦੇ ਜਹਾਜ਼ 'ਤੇ ਹੋ ਗਿਆ ਡਰੋਨ ਅਟੈਕ, ਫ਼ਿਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੈਕਟਰੀ 'ਚ ਭਿਆਨਕ ਅੱਗ ਲੱਗਣ ਨਾਲ ਧਮਾਕਾ, ਇਮਾਰਤ ਹੋਈ ਢਹਿ-ਢੇਰੀ
NEXT STORY