ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ 'ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਟਿਕਾਣੇ ਦੇ ਪਰਦਾਫਾਸ਼ ਕਰ ਕੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਫ਼ੌਜ ਨੇ ਕਿਹਾ ਕਿ ਜੰਮੂ ਖੇਤਰ 'ਚ ਅੱਤਵਾਦ ਖ਼ਿਲਾਫ਼ ਲਗਾਤਾਰ ਮੁਹਿੰਮ ਜਾਰੀ ਰੱਖਦੇ ਹੋਏ ਭਾਰਤੀ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਦੇ ਖੁਫ਼ੀਆ ਆਧਾਰਤ ਸੰਯੁਕਤ ਮੁਹਿੰਮ 'ਚ ਇਕ ਟਿਕਾਣੇ ਤੋਂ ਇਹ ਹਥਿਆਰ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਟਲਿਆ ਵੱਡਾ ਹਾਦਸਾ, ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤਾ IED
ਉਨ੍ਹਾਂ ਕਿਹਾ ਕਿ ਬਰਾਮਦਗੀ 'ਚ ਮੇਂਢਰ ਸੈਕਟਰ 'ਚ ਇਕ ਟਿਕਾਣੇ ਤੋਂ ਵਿਦੇਸ਼ੀ ਮੁਹਿੰਮ ਵਾਲੀਆਂ ਤਿੰਨ ਪਿਸਤੌਲਾਂ, 6 ਮੈਗਜ਼ੀਨ, 9 ਮਿਮੀ ਗੋਲਾ ਬਾਰੂਦ ਦੇ 64 ਰਾਊਂਡ ਅਤੇ ਚਾਰ ਗ੍ਰਨੇਡ ਸ਼ਾਮਲ ਹਨ। ਇਕ ਅਧਿਕਾਰੀ ਨੇ ਕਿਹਾ,''ਇਸ ਨਾਲ ਟਾਰਗੇਟ ਕਤਲਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਅੱਤਵਾਦੀ ਸਾਜਿਸ਼ ਨੂੰ ਵੱਡਾ ਝਟਕਾ ਲੱਗਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ : ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਖੁਦ ਈ-ਰਿਕਸ਼ਾ ਚਲਾ ਕੇ ਪਹੁੰਚੇ ਦਫਤਰ
NEXT STORY