ਸ਼੍ਰੀਨਗਰ— ਸ਼੍ਰੀਨਗਰ-ਬਾਂਦੀਪੋਰਾ ਸੜਕ 'ਤੇ 24 ਘੰਟਿਆਂ ਅੰਦਰ ਦੂਸਰੇ ਸ਼ਕਤੀਸ਼ਾਲੀ ਵਿਸਫੋਟਕ ਦਾ ਸੁਰੱਖਿਆ ਬਲਾਂ ਨੇ ਸਮਾਂ ਰਹਿੰਦੇ ਪਤਾ ਲਗਾ ਕੇ ਉਸ ਨੂੰ ਨਸ਼ਟ ਕਰ ਕੇ ਅੱਜ ਇਕ ਹੋਰ ਵੱਡਾ ਹਾਦਸਾ ਟਾਲ ਦਿੱਤਾ। ਇਸ ਆਈ. ਈ. ਡੀ. ਨੂੰ ਇਕ ਸ਼ਾਪਿੰਗ ਕੰਪਲੈਕਸ ਕੋਲ ਲਾਇਆ ਗਿਆ ਸੀ, ਜਿਸ ਨੂੰ ਨਸ਼ਟ ਕਰਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਸ਼ਾਪਿੰਗ ਕੰਪਲੈਕਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਸੂਤਰਾਂ ਨੇ ਦੱਸਿਆ ਕਿ ਇਸ ਇਲਾਕੇ ਵਿਚ ਸ਼ਕਤੀਸ਼ਾਲੀ ਵਿਸਫੋਟਕ ਲਗਾਉਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੌਜ, ਅਰਧ-ਸੈਨਿਕ ਬਲਾਂ ਤੇ ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਅਤੇ ਇਸ ਦੀ ਸਥਿਤੀ ਦਾ ਪਤਾ ਲਾਉਣ ਲਈ ਖੋਜੀ ਕੁੱਤਿਆਂ ਦੀ ਮਦਦ ਲਈ ਗਈ। ਇਸ ਦੌਰਾਨ ਸੜਕ ਦੇ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ ਗਈ ਅਤੇ ਇਸ ਨੂੰ ਨਸ਼ਟ ਕਰਨ ਤੋਂ ਬਾਅਦ ਆਮ ਵਰਗਾ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਸ਼ਾਪਿੰਗ ਕੰਪਲੈਕਸ ਹੁਰੀਅਤ ਦੇ ਕੱਟੜਵਾਦੀ ਧੜੇ ਦੇ ਬੁਲਾਰੇ ਏਆਜ ਅਕਬਰ ਦੇ ਘਰ ਨੇੜੇ ਹੈ।
ਇਕ ਲੱਖ ਕਰੋੜ ਦੀ ਦੁਸ਼ਮਣ ਜਾਇਦਾਦ ਨਿਲਾਮ ਕਰਨ ਦੀ ਤਿਆਰੀ
NEXT STORY