ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਕੁਪਵਾੜਾ ਦੇ ਮਾਛਿਲ ਇਲਾਕੇ ’ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਾ। ਇਸ ਮੁਕਾਬਲੇਬਾਜ਼ੀ ’ਚ ਫੌਜ ਦੇ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਾਰੇ ਗਏ ਇਨ੍ਹਾਂ ਅੱਤਵਾਦੀਆਂ ਕੋਲੋਂ ਵੱਡੀ ਗਿਣਤੀ ’ਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਫੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ, ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਵੱਲੋਂ ਸਾਂਝੀ ਮੁਹਿੰਮ ਚਲਾਈ ਗਈ। ਐਤਵਾਰ ਸਵੇਰੇ ਐੱਲ.ਓ.ਸੀ. ਨੇੜੇ ਟੇਕਰੀ ਨਾਰ, ਮਾਛਿਲ ਸੈਕਟਰ ਕੁਪਵਾੜਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਗੋਲੀਬਾਰੀ ’ਚ ਦੋ ਅੱਤਵਾਦੀ ਮਾਰੇ ਗਏ। ਦੋ ਏ.ਕੇ.-47 ਰਾਇਫਲ, ਦੋ ਪਿਸਤੌਲ, ਚਾਰ ਗ੍ਰੇਨੇਡ ਅਤੇ ਜੰਗ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ।
ਗੁਜਰਾਤ ’ਚ ਭਗਵੰਤ ਮਾਨ ਬੋਲੇ- ਜਨਤਾ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ, ਨੇਤਾਵਾਂ ਲਈ ਕਿਉਂ ਨਹੀਂ?
NEXT STORY