ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿੱਲੀ ਦੇ 'ਯਸ਼ੋਭੂਮੀ ਕਨਵੈਨਸ਼ਨ ਸੈਂਟਰ' ਵਿਖੇ SEMICON India 2026 ਦੇ 5ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। 17 ਤੋਂ 19 ਸਤੰਬਰ ਸਤੰਬਰ ਤੱਕ ਚੱਲਣ ਵਾਲਾ ਇਹ 3 ਦਿਨਾ ਰਾਸ਼ਟਰੀ ਸੰਮੇਲਨ ਦੇਸ਼ ਦੇ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਈਕੋਸਿਸਟਮ 'ਤੇ ਆਧਾਰਿਤ ਹੈ, ਜਿਸ ਦੀ ਥੀਮ ‘Silicon to Systems: Building the Ecosystem’ ਰੱਖਿਆ ਗਈ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਪਿਛਲੀ ਤਿਮਾਹੀ ਵਿੱਚ 7.8 ਫ਼ੀਸਦੀ ਦੀ ਦਰ ਨਾਲ ਵਿਕਾਸ ਕੀਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਦਾ ਸੈਮੀਕੰਡਕਟਰ ਉਦਯੋਗ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਜਲਦ ਹੀ ਭਾਰਤ 'ਚ ਬਣੀਆਂ ਚਿੱਪਾਂ ਪੂਰੀ ਦੁਨੀਆ 'ਚ ਭੇਜੀਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਕ੍ਰੈਡਿਟ ਰੇਟਿੰਗ ਏਜੰਸੀ ਵੱਲੋਂ ਭਾਰਤ ਦੀ 'ਸੋਵਰਨ ਰੇਟਿੰਗ' ਵਧਾਉਣਾ ਭਾਰਤੀ ਆਰਥਿਕਤਾ 'ਚ ਗਲੋਬਲ ਭਰੋਸੇ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਭਾਰਤ ਦੀ ਮੇਜ਼ਬਾਨੀ ਹੇਠ ਹੋਏ ਬ੍ਰਿਕਸ ਸੰਮੇਲਨ 'ਚ 'ਨਵੀਂ ਦਿੱਲੀ ਘੋਸ਼ਣਾ ਪੱਤਰ' ਦਾ ਸਰਬਸੰਮਤੀ ਨਾਲ ਪਾਸ ਹੋਣਾ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
India's semiconductor ecosystem is expanding rapidly. It is opening new opportunities for innovation, investment and growth. Addressing SEMICON India 2026 in Delhi. https://t.co/a7A2Rs89DI
— Narendra Modi (@narendramodi) September 17, 2026
ਇਹ ਵੀ ਪੜ੍ਹੋ- ਜਨਮ ਤੇ ਮੌਤ ਰਜਿਸਟ੍ਰੇਸ਼ਨ ਦੇ ਨਿਯਮਾਂ 'ਚ ਵੱਡਾ ਬਦਲਾਅ ! 1 ਅਕਤੂਬਰ ਤੋਂ ਹੋਵੇਗਾ ਲਾਗੂ
ਇਸ ਸੰਮੇਲਨ ਦੌਰਾਨ ਪਿਛਲੇ 15 ਦਿਨਾਂ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ ਗਿਆ, ਜਿੱਥੇ ਮੁੰਬਈ ਦੇ ਗਲੋਬਲ ਫਿਨਟੈੱਕ ਫੈਸਟ 'ਚ AI, ਟੋਕਨਾਈਜ਼ੇਸ਼ਨ ਅਤੇ ਕੁਆਂਟਮ ਤਕਨਾਲੋਜੀ ਰਾਹੀਂ ਵਿੱਤੀ ਸਮੂਲੀਅਤ 'ਤੇ ਚਰਚਾ ਕੀਤੀ ਗਈ। ਨਾਲ ਹੀ ਦੱਸਿਆ ਗਿਆ ਕਿ ਸਤੰਬਰ ਦੇ ਮਹੀਨੇ 'ਚ ਹੀ 3,000 ਕਿਲੋਮੀਟਰ ਦੇ Dedicated Freight Corridors ਪੂਰੀ ਤਰ੍ਹਾਂ ਚਾਲੂ ਕਰ ਦਿੱਤੇ ਗਏ ਹਨ, ਜੋ ਦੇਸ਼ 'ਚ ਮਾਲ ਦੀ ਆਵਾਜਾਈ ਨੂੰ ਤੇਜ਼ ਕਰਨਗੇ।
ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ 'ਪੀ.ਐੱਮ. ਵਿਸ਼ਵਕਰਮਾ ਯੋਜਨਾ' ਦੀ ਸ਼ੁਰੂਆਤ ਹੋਣਾ ਸਦੀਆਂ ਪੁਰਾਣੀ ਨਿਰਮਾਣ ਪਰੰਪਰਾ ਅਤੇ 21ਵੀਂ ਸਦੀ ਦੀ ਤਕਨਾਲੋਜੀ ਦਾ ਸੁਮੇਲ ਹੈ, ਜੋ 'ਆਤਮਨਿਰਭਰ ਅਤੇ ਵਿਕਸਿਤ ਭਾਰਤ' ਦੇ ਸੰਕਲਪ ਦੀ ਪ੍ਰੇਰਨਾ ਹੈ।
ਇਹ ਵੀ ਪੜ੍ਹੋ- ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ 'ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ ਰਹੇਗੀ ਖਰੀਦਦਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਂਚੀ 'ਚ RSS ਦਫ਼ਤਰ 'ਤੇ ਹੋਏ ਬੰਬ ਹਮਲੇ ਦੇ ਸਬੰਧ 'ਚ ED ਨੇ 4 ਰਾਜਾਂ 'ਚ ਮਾਰੇ ਛਾਪੇ
NEXT STORY