ਨਵੀਂ ਦਿੱਲੀ- ਸੀਨੀਅਰ ਕਾਂਗਰਸ ਨੇਤਾ ਆਸਕਰ ਫਰਨਾਂਡੀਜ਼ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਆਪਣੇ ਘਰ ’ਚ ਯੋਗ ਕਰਦੇ ਸਮੇਂ ਡਿੱਗਣ ਤੋਂ ਬਾਅਦ ਜੁਲਾਈ ’ਚ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਦਿਮਾਗ਼ ’ਚ ਖੂਨ ਦਾ ਕਲੋਟ ਹਟਾਉਣ ਲਈ ਉਨ੍ਹਾਂ ਦੀ ਸਰਜਰੀ ਵੀ ਕੀਤੀ ਗਈ ਸੀ। ਉਨ੍ਹਾਂ ਦੇ ਦਿਹਾਂਤ ’ਤੇ ਕਾਂਗਰਸ ਨੇਤਾ ਸ਼੍ਰੀਨਿਵਾਸ ਬੀਵੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਆਸਕਰ ਫਰਨਾਂਡੀਜ਼ ਦੇ ਦਿਹਾਂਤ ਬਾਰੇ ਸੁਣ ਕੇ ਦੁਖ ਹੋਇਆ। ਉਹ ਮਹਾਨ ਗਿਆਨ ਅਤੇ ਦ੍ਰਿੜ ਸੰਕਲਪ ਦੇ ਵਿਅਕਤੀ ਸਨ। ਉਹ ਕਾਂਗਰਸ ਦੇ ਸਭ ਤੋਂ ਦਿਆਲੂ ਅਤੇ ਵਫ਼ਾਦਾਰ ਫ਼ੌਜੀਆਂ ’ਚੋਂ ਇਕ ਸਨ। ਈਸ਼ਵਰ ਨੇਕ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਪਰਿਵਾਰ ਨੂੰ ਇਹ ਦੁਖ ਸਹਿਣ ਦੀ ਸ਼ਕਤੀ ਦੇਣ।
ਇਹ ਵੀ ਪੜ੍ਹੋ : ਵਾਹਿਗੁਰੂ ਨੇ ਬਖ਼ਸ਼ੀ ਧੀ ਦੀ ਦਾਤ, ਰੇਹੜੀ ਲਾਉਣ ਵਾਲੇ ਪਿਓ ਨੇ ਖ਼ੁਸ਼ੀ 'ਚ ਵੰਡੇ 50 ਹਜ਼ਾਰ ਦੇ ਗੋਲਗੱਪੇ
ਆਸਕਰ ਦੀ ਗਿਣਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਕਰੀਬੀਆਂ ’ਚ ਹੁੰਦੀ ਸੀ। ਉਹ ਯੂ.ਪੀ.ਏ. ਸਰਕਾਰ ’ਚ ਸੜਕ-ਟਰਾਂਸਪੋਰਟ ਮੰਤਰੀ ਰਹਿ ਚੁਕੇ ਸਨ। ਹੁਣ ਵੀ ਆਸਕਰ ਰਾਜ ਸਭਾ ਦੇ ਸੰਸਦ ਮੈਂਬਰ ਸਨ। ਯੂ.ਪੀ.ਏ. ਸਰਕਾਰ ਦੇ ਦੋਵੇਂ ਕਾਰਜਕਾਲ ’ਚ ਮੰਤਰੀ ਰਹਿ ਚੁਕੇ ਆਸਕਰ ਲੰਬੇ ਸਮੇਂ ਤੋਂ ਗਾਂਧੀ ਪਰਿਵਾਰ ਨਾਲ ਕੰਮ ਕਰ ਰਹੇ ਹਨ। ਰਾਜੀਵ ਦੇ ਉਹ ਸੰਸਦੀ ਸਕੱਤਰ ਰਹਿ ਚੁਕੇ ਹਨ। ਸਾਲ 1980 ’ਚ ਕਰਨਾਟਕ ਦੀ ਉਡੱਪੀ ਲੋਕ ਸਭਾ ਸੀਟ ਤੋਂ ਉਹ ਸੰਸਦ ਮੈਂਬਰ ਚੁਣੇ ਗਏ ਸਨ, ਉਸ ਤੋਂ ਬਾਅਦ 1996 ਤੱਕ ਇੱਥੋਂ ਲਗਾਤਾਰ ਜਿੱਤਦੇ ਆਏ। ਸਾਲ 1998 ’ਚ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਸਭਾ ਭੇਜ ਦਿੱਤਾ ਸੀ। ਆਸਕਰ ਦਾ ਜਨਮ 27 ਮਾਰਚ 1941 ਨੂੰ ਕਰਨਾਟਕ ਦੇ ਉਡੱਪੀ ’ਚ ਹੋਇਆ ਸੀ।
ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਚੁੱਕੀ ਸਹੁੰ
NEXT STORY