ਨਵੀਂ ਦਿੱਲੀ— ਅਮਰੋਹਾ 'ਚ ਪੁਲਸ ਨੇ ਇਕ ਅਜਿਹੇ ਸੀਰੀਅਲ ਰੇਪਿਸਟ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਸ਼ਾਇਦ ਖੁਦ ਹੀ ਇਹ ਨਹੀਂ ਪਤਾ ਕਿ ਉਸ ਨੇ ਕਿੰਨੇ ਰੇਪ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਉਸ ਦੇ ਕਈ ਮਾਮਲੇ ਤਾਂ ਪੰਚਾਇਤਾਂ 'ਚ ਹੀ ਹੱਲ ਕਰ ਦਿੱਤੇ ਗਏ ਹਨ, ਜਦੋਂ ਕਿ ਕੁਝ ਮਾਮਲੇ ਅਜਿਹੇ ਵੀ ਹਨ ਜੋ ਉਸ 'ਤੇ ਦਰਜ ਕਰਵਾਏ ਗਏ ਹਨ। ਫੜੇ ਗਏ ਸੀਰੀਅਲ ਰੇਪਿਸਟ ਬਬਲੂ ਦੀ ਉਮਰ ਕਰੀਬ 24 ਸਾਲ ਹੈ। ਉਸ ਨੇ 15 ਸਾਲ ਦੀ ਉਮਰ 'ਚ 6 ਸਾਲ ਦੀ ਬੱਚੀ ਦਾ ਰੇਪ ਕੀਤਾ ਸੀ। ਇਸ ਕਾਰਨ ਉਸ ਨੂੰ ਜੇਲ ਵੀ ਭੇਜਿਆ ਗਿਆ ਸੀ। ਹੁਣ 9 ਸਾਲ ਬਾਅਦ ਪੁਲਸ ਨੇ ਉਸ ਨੂੰ ਫੜਿਆ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਸ ਨੇ ਹੁਣ ਤੱਕ ਕਰੀਬ 14 ਔਰਤਾਂ, ਲੜਕੀਆਂ ਅਤੇ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਮਾਮਲੇ 'ਚ ਪੁਲਸ ਨੇ ਦੱਸਿਆ ਕਿ ਦੋਸ਼ੀ 'ਤੇ ਇਕ ਰਿਸ਼ਤੇਦਾਰ ਦਾ ਰੇਪ ਕਰਨ ਦਾ ਵੀ ਦੋਸ਼ ਲੱਗਾ ਹੋਇਆ ਹੈ। ਉਹ ਜ਼ਿਆਦਾਤਰ ਖੇਤਾਂ 'ਚ ਇਕੱਲੇ ਜਾਣ ਵਾਲੀਆਂ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਕਰਦਾ ਸੀ। ਉਸ ਦੋਸ਼ੀ ਦਾ ਡਰ ਕੁਝ ਇਸ ਤਰ੍ਹਾਂ ਸੀ ਕਿ ਔਰਤਾਂ ਘਰੋਂ ਇਕੱਲੇ ਨਿਕਲਣ 'ਚ ਘਬਰਾਉਂਦੀਆਂ ਸਨ।
ਸਾਲ 2015 'ਚ ਜਿਸ ਸਮੇਂ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਗਾਇਬ ਹੋ ਗਿਆ। ਉਹ ਕਦੇ-ਕਦੇ ਹੀ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਪਿੰਡ 'ਚ ਆਇਆ ਕਰਦਾ ਸੀ। ਨਾਲ ਹੀ ਉਸ ਨੇ 2017 'ਚ ਦਸੰਬਰ ਮਹੀਨੇ ਆਪਣੇ ਇਕ ਗੁਆਂਢੀ 'ਤੇ ਜਾਨਲੇਵਾ ਹਮਲਾ ਵੀ ਕੀਤਾ ਸੀ ਅਤੇ ਇਸ ਮਾਮਲੇ 'ਚ ਪੁਲਸ ਉਸ ਨੂੰ ਤਲਾਸ਼ ਵੀ ਰਹੀ ਸੀ। ਉਸ ਦੌਰਾਨ ਅਮਰੋਹਾ 'ਚ ਹਸਨਪੁਰ ਕੋਲ ਪੁਲਸ ਵਾਹਨਾਂ ਦੀ ਤਲਾਸ਼ ਕਰਨ 'ਚ ਲੱਗੀ ਹੋਈ ਸੀ। ਬਬਲੂ ਉਸ ਸਮੇਂ ਉੱਥੇ ਮੌਜੂਦ ਸੀ, ਉਸ ਨੇ ਪੁਲਸ ਨੂੰ ਦੇਖਿਆ ਤਾਂ ਉਹ ਦੌੜਨ ਲੱਗਾ। ਦੋਸ਼ੀ ਵੱਲੋਂ ਅਜਿਹਾ ਕਰਨ 'ਤੇ ਪੁਲਸ ਨੂੰ ਉਸ 'ਤੇ ਸ਼ੱਕ ਹੋਣ ਲੱਗਾ ਅਤੇ ਉਸ ਨੂੰ ਫੜ ਲਿਆ ਗਿਆ। ਪੁਲਸ ਨੇ ਦੱਸਿਆ ਕਿ ਉਸ 'ਤੇ ਘੱਟੋ-ਘੱਟ 7 ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਤਿੰਨ ਰੇਪ ਦੇ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਪਰਿਵਾਰ ਪਿੰਡ 'ਚ ਹੀ ਰਹਿੰਦਾ ਹੈ। ਬੱਬਲੂ ਅਨਪੜ੍ਹ, ਅਵਿਆਹਿਆ ਅਤੇ ਬੇਰੋਜ਼ਗਾਰ ਹੈ। ਉਹ ਸਿਰਫ ਇੱਧਰ-ਉੱਧਰ ਘੁੰਮਿਆ ਕਰਦਾ ਹੈ ਅਤੇ ਗਰੀਬ ਲੜਕੀਆਂ, ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਇਨ੍ਹਾਂ 'ਚੋਂ ਕੁਝ ਪੀੜਤਾਂ ਬੇਹੱਦ ਹੀ ਗਰੀਬ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ 'ਚ ਕੋਈ ਕੇਸ ਵੀ ਦਰਜ ਨਹੀਂ ਕਰਵਾਇਆ ਹੈ ਪਰ ਹਮੇਸ਼ਾ ਤੋਂ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਉੱਠਦੀ ਰਹੀ ਹੈ। ਹੁਣ ਇਹ ਆਸ ਹੈ ਕਿ ਦੋਸ਼ੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗਣਗੀਆਂ।
ਆਈ.ਜੀ.ਪੀ. ਟ੍ਰੈਫਿਕ ਦਾ ਹੈਲਮੇਟ ਸੰਦੇਸ਼ ਨੂੰ ਲੈ ਕੇ ਹੋ ਰਿਹਾ ਵਿਰੋਧ
NEXT STORY