ਗੁਜਰਾਤ— ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ 'ਚ ਅੱਜ ਯਾਨੀ ਕਿ ਸ਼ਨੀਵਾਰ ਦੀ ਸਵੇਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 7 ਲੋਕਾਂ ਨੇ ਦਮ ਤੋੜ ਦਿੱਤਾ। ਇਕ ਨਿਊਜ਼ ਏਜੰਸੀ ਵਲੋਂ ਇਹ ਜਾਣਕਾਰੀ ਦਿੱਤੀ ਗਈ।
ਓਧਰ ਸੁਰੇਂਦਰਨਗਰ ਜ਼ਿਲ੍ਹੇ ਦੇ ਡਿਪਟੀ ਸੁਪਰਡੈਂਟ ਪੀ. ਡੋਸ਼ੀ ਨੇ ਕਿਹਾ ਕਿ ਇਹ ਹਾਦਸਾ ਜ਼ਿਲ੍ਹੇ ਦੇ ਪੱਟੀ ਇਲਾਕੇ 'ਚ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ ਅਤੇ 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਪੁਲਸ ਜਾਂਚ 'ਚ ਜੁੱਟੀ ਹੋਈ ਹੈ।
ਪੁਲਸ ਮੁਤਾਬਕ ਕਾਰ 'ਚ ਸਵਾਰ ਦੋ ਪਰਿਵਾਰਾਂ ਦੇ ਲੋਕ ਤਿੰਨ ਦਿਨ ਦੇ ਦੌਰ ਤੋਂ ਬਾਅਦ ਸੁਰੇਂਦਰਨਗਰ ਜ਼ਿਲ੍ਹੇ ਦੇ ਚੋਟਿਲਾ ਸ਼ਹਿਰ ਤੋਂ ਆਪਣੇ ਘਰ ਜਾ ਰਹੇ ਸਨ। ਮ੍ਰਿਤਕਾਂ ਦੀ ਪਹਿਚਾਣ ਰਮੇਸ਼ ਨਾਈਂ (38), ਉਸ ਦੀ ਪਤਨੀ ਕੈਲਾਸ਼ਬੇਨ (35), ਉਨ੍ਹਾਂ ਦੇ ਬੱਚੇ ਸੁੰਨੀ (12) ਅਤੇ ਸ਼ੀਤਲ (8) ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹਰੇਸ਼ ਨਾਈਂ (35), ਉਸ ਦੀ ਪਤਨੀ ਸੇਜਲਬੇਨ (32) ਅਤੇ ਪੁੱਤਰ ਹਰਸ਼ਿਲ ਦੇ ਤੌਰ 'ਤੇ ਹੋਈ ਹੈ।
ਬਦਮਾਸ਼ ਨੇ ਡਾਕਟਰ ਬੀਬੀ ਦਾ ਕਤਲ ਕਰ ਘਰ 'ਚ ਕੀਤੀ ਲੁੱਟ, ਮਾਸੂਮ ਬੱਚਿਆਂ ਨੂੰ ਵੀ ਮਾਰੇ ਚਾਕੂ
NEXT STORY