ਵਾਸ਼ਿੰਗਟਨ - 'ਯਹ ਵੋ ਬੰਧਨ ਹੈ ਜੋ ਕਭੀ ਟੂਟ ਨਹੀਂ ਸਕਤਾ...' ਸ਼ਾਹਰੁਖ ਖਾਨ ਦੇ ਲੀਡ ਰੋਲ ਵਾਲੀ ਫਿਲਮ 'ਸਵਦੇਸ਼' ਦਾ ਇਹ ਗਾਣਾ ਤਾਂ ਤੁਸੀਂ ਵੀ ਸੁਣਿਆ ਹੋਵੇਗਾ ਪਰ ਕੀ ਤੁਸੀਂ ਅਮਰੀਕੀ ਨੇਵੀ (ਸਮੁੰਦਰੀ ਫੌਜ) ਨੂੰ ਇਸ ਗਾਣੇ ਨੂੰ ਗਾਉਂਦੇ ਹੋਏ ਸੁਣਿਆ ਹੈ। ਦੱਸ ਦਈਏ ਕਿ ਅਮਰੀਕਾ ਵਿਚ 27 ਮਾਰਚ ਨੂੰ ਇਕ ਡਿਨਰ ਦੌਰਾਨ ਅਮਰੀਕੀ ਨੇਵੀ ਨੇ ਸਵਦੇਸ਼ ਫਿਲਮ ਦੇ ਇਸ ਗਾਣੇ ਨੂੰ ਗਾਇਆ। ਇਸ ਡਿਨਰ ਵਿਚ ਅਮਰੀਕਾ ਨੂੰ ਨੇਵੀ ਚੀਫ ਮਾਈਕਲ ਮਾਰਟਿਨ ਗਿਲਡੇ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਮੌਜੂਦ ਸਨ। ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਵੀ ਹੋਈ ਪਰ ਸਭ ਤੋਂ ਜ਼ਿਆਦਾ ਧਿਆਨ ਅਮਰੀਕੀ ਨੇਵੀ ਵਲੋਂ ਗਾਏ ਗਏ ਗੀਤ ਨੇ ਆਪਣੇ ਵੱਲ ਖਿੱਚਿਆ।
ਇਹ ਵੀ ਪੜੋ - ਆਸਟ੍ਰੇਲੀਆ : ਪੁੱਤਰ ਦੀ ਬੀਮਾਰੀ ਕਾਰਣ ਡਿਪੋਰਟ ਕਰਨ ਖਿਲਾਫ ਆਨਲਾਈਨ ਪਟੀਸ਼ਨ, 40 ਹਜ਼ਾਰ ਲੋਕਾਂ ਨੇ ਕੀਤੇ ਸਾਈਨ
ਦੱਸ ਦਈਏ ਕਿ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਕਿ 'ਯਹ ਵੋ ਬੰਧ ਹੈ ਜੋ ਕਭੀ ਟੂਟ ਨਹੀਂ ਸਕਤਾ' ਭਾਵ ਇਹ ਉਹ ਦੋਸਤੀ ਹੈ ਜੋ ਕਦੇ ਵੀ ਟੁੱਟ ਨਹੀਂ ਸਕਦੀ। ਉਥੇ ਹੀ ਇਸ ਵੀਡੀਓ ਨੂੰ ਹੁਣ ਤੱਕ 14 ਹਜ਼ਾਰ ਤੋਂ ਵਧ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਿਆ ਹੈ ਅਤੇ 4 ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਰੀ-ਟਵੀਟ ਕੀਤਾ ਹੈ।
ਇਹ ਵੀ ਪੜੋ - ਫਟੇ ਜਵਾਲਾਮੁਖੀ ਨੂੰ ਦੇਖਣ ਲਈ ਲੱਗੀ 4 KM ਲੰਬੀ ਲਾਈਨ, ਲੋਕ ਕਰਾ ਰਹੇ ਫੋਟੋਸ਼ੂਟ ਤੇ ਬਣਾ ਰਹੇ ਬਰਗਰ (ਤਸਵੀਰਾਂ)
ਆਸਟ੍ਰੇਲੀਆ : ਪੁੱਤਰ ਦੀ ਬੀਮਾਰੀ ਕਾਰਣ ਡਿਪੋਰਟ ਕਰਨ ਖਿਲਾਫ ਆਨਲਾਈਨ ਪਟੀਸ਼ਨ, 40 ਹਜ਼ਾਰ ਲੋਕਾਂ ਨੇ ਕੀਤੇ ਸਾਈਨ
NEXT STORY