ਬੋਟਾਦ- ਦੇਸ਼ ਭਰ 'ਚ ਅੱਜ ਯਾਨੀ ਕਿ ਵੀਰਵਾਰ ਨੂੰ ਹਨੂੰਮਾਨ ਜਯੰਤੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਖ਼ਾਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਬੋਟਾਦ ਜ਼ਿਲ੍ਹੇ ਦੇ ਸਾਰੰਗਪੁਰ ਮੰਦਰ 'ਚ ਭਗਵਾਨ ਹਨੂੰਮਾਨ ਦੀ 54 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸਾਧੂ-ਸੰਤਾਂ ਦੀ ਮੌਜੂਦਗੀ ਰਹੀ।

300 ਕਾਰੀਗਰਾਂ ਦੀ ਮਿਹਨਤ ਨਾਲ ਤਿਆਰ ਹੋਈ ਮੂਰਤੀ
ਦੱਸ ਦੇਈਏ ਕਿ ਅਹਿਮਦਾਬਾਦ ਤੋਂ ਕਰੀਬ 150 ਕਿਲੋਮੀਟਰ ਦੂਰ ਸਾਰੰਗਪੁਰ ਹਨੂੰਮਾਨ ਮੰਦਰ ਕੰਪਲੈਕਸ 'ਚ ਇਹ ਮੂਰਤੀ ਬਣੀ ਹੈ। ਜਾਣਕਾਰੀ ਮੁਤਾਬਕ ਪੰਚ ਧਾਤੂ ਨਾਲ ਬਣੀ 30 ਹਜ਼ਾਰ ਕਿਲੋ ਵਜ਼ਨ ਦੀ ਮੂਰਤੀ ਨੂੰ 7 ਕਿਲੋਮੀਟਰ ਦੀ ਦੂਰੀ ਤੋਂ ਵੇਖਿਆ ਜਾ ਸਕਦਾ ਹੈ। ਮੂਰਤੀ ਦੇ ਨਿਰਮਾਣ ਵਿਚ 3D ਤਕਨੀਕ ਦੀ ਵੀ ਮਦਦ ਲਈ ਗਈ ਹੈ। ਇਸ ਮੂਰਤੀ ਨੂੰ ਬਣਾਉਣ 'ਚ 11 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਈ ਹੈ। 300 ਕਾਰੀਗਰਾਂ ਦੀ ਮਿਹਤਨ ਨਾਲ ਇਸ ਮੂਰਤੀ ਨੂੰ ਤਿਆਰ ਕੀਤਾ ਗਿਆ ਹੈ। ਭੂਚਾਲ ਵਰਗੀ ਸਥਿਤੀ 'ਚ ਵੀ ਇਸ ਮੂਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸ ਮੂਰਤੀ ਨੂੰ' ਕਿੰਗ ਆਫ਼ ਸਾਰੰਗਪੁਰ' ਨਾਂ ਦਿੱਤਾ ਗਿਆ ਹੈ।

ਕੀ ਹੈ ਮੰਦਰ ਦੀ ਮਾਨਤਾ
ਗੁਜਰਾਤ ਦੇ ਬੋਟਾਦ ਜ਼ਿਲ੍ਹੇ ਦੇ ਸਾਰੰਗਪੁਰ 'ਚ ਬਣੇ ਕਸ਼ਟਭੰਜਨ ਹਨੂੰਮਾਨ ਨੂੰ ਇੱਥੇ ਹਨੂੰਮਾਨ ਦਾਦਾ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ। ਕਸ਼ਟਭੰਜਨ ਹਨੂੰਮਾਨ ਮੰਦਰ ਦੀ ਸਥਾਪਨਾ ਵਿਕ੍ਰਮ ਸੰਵਤ 1905 ਵਿਚ ਹੋਈ ਸੀ। ਅਜਿਹੀ ਮਾਨਤਾ ਹੈ ਕਿ ਇਸ ਮੰਦਰ 'ਚ ਆਉਣ ਨਾਲ ਲੋਕਾਂ ਨੂੰ ਸ਼ਨੀ ਦੇਵ ਦੇ ਪ੍ਰਕੋਪ ਤੋਂ ਮੁਕਤੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਬਹੁਤ ਪਹਿਲਾਂ ਅਜਿਹਾ ਸਮਾਂ ਸੀ, ਜਦੋਂ ਲੋਕ ਸ਼ਨੀਦੇਵ ਦਾ ਪ੍ਰਕੋਪ ਝੱਲ ਰਹੇ ਸਨ ਤਾਂ ਭਗਤਾਂ ਨੇ ਹਨੂੰਮਾਨ ਜੀ ਦੀ ਪੂਜਾ ਕੀਤੀ ਸੀ। ਜਿਸ ਤੋਂ ਬਾਅਦ ਹਨੂੰਮਾਨ ਜੀ ਨੇ ਲੋਕਾਂ ਨੂੰ ਸ਼ਨੀ ਵੇਦ ਦੇ ਪ੍ਰਕੋਪ ਤੋਂ ਮੁਕਤ ਕਰਵਾਇਆ ਸੀ।

ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਨੀ ਦੇਵ ਦੇ ਪ੍ਰਕੋਪ ਕਾਰਨ ਹਨੂੰਮਾਨ ਜੀ ਨੂੰ ਗੁੱਸਾ ਆ ਗਿਆ। ਜਿਸ ਤੋਂ ਬਾਅਦ ਉਹ ਸ਼ਨੀ ਦੇਵ ਨਾਲ ਯੁੱਧ ਲਈ ਨਿਕਲ ਗਏ ਪਰ ਜਦੋਂ ਸ਼ਨੀ ਦੇਵ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕੋਈ ਉਪਾਅ ਸੋਚਣ ਲੱਗੇ। ਬਜਰੰਗ ਬਲੀ ਤੋਂ ਬਚਣ ਲਈ ਸ਼ਨੀ ਦੇਵ ਨੇ ਇਸਤਰੀ ਦਾ ਰੂਪ ਧਾਰਨ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਹਨੂੰਮਾਨ ਜੀ ਬ੍ਰਹਮਚਾਰੀ ਹਨ, ਇਸ ਲਈ ਉਹ ਕਦੇ ਵੀ ਕਿਸੇ ਔਰਤ 'ਤੇ ਹੱਥ ਨਹੀਂ ਉਠਾਉਂਦੇ ਪਰ ਹਨੂੰਮਾਨ ਜੀ ਨੇ ਸ਼ਨੀ ਦੇਵ ਨੂੰ ਪਛਾਣ ਲਿਆ।

ਜਿਸ ਤੋਂ ਬਾਅਦ ਸ਼ਨੀ ਦੇਵ ਹਨੂੰਮਾਨ ਜੀ ਦੇ ਪੈਰਾਂ 'ਤੇ ਡਿੱਗ ਕੇ ਮੁਆਫੀ ਮੰਗਣ ਲੱਗੇ ਤਾਂ ਬਜਰੰਗ ਬਲੀ ਨੇ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਰੱਖਿਆ। ਉਦੋਂ ਤੋਂ ਹੀ ਸ਼ਨੀ ਦੇਵ ਕਸ਼ਟਭੰਜਨ ਹਨੂੰਮਾਨ ਮੰਦਰ ਵਿਚ ਔਰਤ ਦੇ ਰੂਪ 'ਚ ਬਜਰੰਗ ਬਲੀ ਦੇ ਪੈਰਾਂ ਹੇਠ ਬਿਰਾਜਮਾਨ ਹਨ ਅਤੇ ਇਸ ਰੂਪ 'ਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।

ਮੁਸਲਿਮ ਧਰਮ ਗੁਰੂਆਂ ਨੂੰ ਮਿਲੇ ਸ਼ਾਹ, ਕਿਹਾ-ਮੌਬ ਲਿੰਚਿੰਗ ਦੇ ਮਾਮਲਿਆਂ ’ਤੇ ਕਰਾਂਗੇ ਕਾਰਵਾਈ
NEXT STORY