ਵਿਸ਼ਾਖਾਪਟਨਮ— ਇੱਥੇ ਇਕ ਮਹਿਲਾ ਦੇ ਨਾਲ ਉਸ ਦੇ ਘਰ ਵਿਚ ਉਸ ਦੇ ਤਿੰਨ ਬੱਚਿਆਂ ਦੇ ਸਾਹਮਣੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਕੱਲ ਦੋ ਦੋਸ਼ੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਗਜੁਵਾਕਾ ਪੁਲਸ ਥਾਣੇ 'ਚ ਮੰਗਲਵਾਰ ਰਾਤ ਨੂੰ ਦਰਜ ਕਰਾਈ ਗਈ ਸ਼ਿਕਾਇਤ ਦੇ ਮੁਤਾਬਕ ਘਟਨਾ ਸੋਮਵਾਰ ਦੀ ਸ਼ਾਮ ਉਸ ਸਮੇਂ ਹੋਈ ਜਦੋਂ ਮਹਿਲਾ ਦਾ ਪਤੀ ਕੰਮ ਤੋਂ ਬਾਹਰ ਗਿਆ ਹੋਇਆ ਸੀ।
ਸ਼ਿਕਾਇਤ ਦੇ ਮੁਤਾਬਕ ਇਕ ਨਾਬਾਲਗ ਸਮੇਤ ਚਾਰ ਲੋਕ ਮਹਿਲਾ ਦੇ ਘਰ ਵਿਚ ਵੜ ਗਏ ਸੀ। ਗਜੁਵਾਕਾ ਪੁਲਸ ਥਾਣੇ ਦੇ ਇੰਸਪੈਕਟਰ ਟੀ.ਈਮੈਨੁਐਲ ਰਾਜੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਿਚ ਦੋ ਨੇ ਮਹਿਲਾ ਦੇ ਬੱਚਿਆਂ ਦੇ ਸਾਹਮਣੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਮਾਮਲੇ ਦੇ ਬਾਰੇ 'ਚ ਕਿਸੇ ਨੂੰ ਦੱਸਣ 'ਤੇ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਰਾਜੂ ਨੇ ਕਿਹਾ ਕਿ ਅਸੀਂ ਚਾਰਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿਛ ਜਾਰੀ ਹੈ।
ਸੂਬਾ ਸਰਕਾਰ ਨਵੇਂ ਵਿਆਹੇ ਜੋੜਿਆਂ ਨੂੰ ਦੇਵੇਗੀ 'ਗਿੱਫਟ', ਹੋਣਗੀਆਂ ਇਹ ਚੀਜ਼ਾ
NEXT STORY