ਨੈਸ਼ਨਲ ਡੈਸਕ- ਬੈਂਗਲੁਰੂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਔਰਤ ਉਧਾਰ ਲਏ ਪੈਸੇ ਨਹੀਂ ਚੁਕਾ ਸਕੀ ਤਾਂ ਉਸ ਦੇ ਕੱਪੜੇ ਲਾਹੇ ਗਏ ਅਤੇ ਮਾਰਕੁੱਟ ਵੀ ਕੀਤੀ ਗਈ। ਇਸ ਮਾਮਲੇ ’ਚ ਮੁਲਜ਼ਮਾਂ ਨੇ ਔਰਤ ਦਾ ਵੀਡੀਓ ਵੀ ਬਣਾਇਆ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦਿੱਤੀ। ਪੁਲਸ ਨੇ ਇਸ ਮਾਮਲੇ ’ਚ 2 ਔਰਤਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਨਸਰਤ, ਰੇਸ਼ਮਾ, ਸੁਹੇਲ ਅਤੇ ਸੈਫ਼ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਪੀੜਤਾ ਨੇ 2 ਸਾਲ ਪਹਿਲਾਂ ਰੇਸ਼ਮਾ ਤੋਂ 1 ਲੱਖ ਰੁਪਏ ਉਧਾਰ ਲਏ ਸਨ ਅਤੇ ਪਿਛਲੇ 6 ਮਹੀਨਿਆਂ ਤੋਂ ਵਿਆਜ ਨਹੀਂ ਚੁਕਾ ਰਹੀ ਸੀ। ਪੀੜਤਾ ਨੇ ਨਸਰਤ ਤੋਂ ਵੀ 50,000 ਰੁਪਏ ਉਧਾਰ ਲਏ ਸਨ, ਜਿਸ ਨੂੰ ਉਹ ਰੇਸ਼ਮਾ ਰਾਹੀਂ ਜਾਣਦੀ ਸੀ ਅਤੇ ਉਹ ਹਰ ਹਫ਼ਤੇ 5,000 ਰੁਪਏ ਚੁਕਾ ਰਹੀ ਸੀ, ਪਰ ਆਰਥਿਕ ਤੰਗੀ ਕਾਰਨ ਕਰੀਬ 4 ਹਫ਼ਤਿਆਂ ਤੱਕ ਪੇਮੈਂਟ ਨਹੀਂ ਕਰ ਸਕੀ।
ਔਰਤ ਨੇ ਦੱਸਿਆ ਕਿ ਬਾਅਦ ’ਚ ਉਸ ਨੇ ਰੇਸ਼ਮਾ ਦਾ ਨੰਬਰ ਬਲਾਕ ਕਰ ਦਿੱਤਾ ਸੀ ਅਤੇ ਪ੍ਰੇਸ਼ਾਨ ਕੀਤੇ ਜਾਣ ਦੇ ਡਰੋਂ ਦੂਜੀ ਜਗ੍ਹਾ ਚਲੀ ਗਈ। ਨਸਰਤ ਨੇ ਔਰਤ ਨੂੰ ਫੋਨ ਮਿਲਾਇਆ। ਨਾਲ ਹੀ ਨੌਕਰੀ ਅਤੇ ਪੈਸੇ ਦੇਣ ਦੇ ਬਹਾਨੇ ਨਾਲ ਉਸ ਨੂੰ ਆਪਣੇ ਘਰ ਬੁਲਾ ਲਿਆ ਸੀ।
ਯੋਗੀ ਆਦਿਤਿਆਨਾਥ ਨੇ ਚਿੱਤਰਕੂਟ 'ਚ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
NEXT STORY