ਨੈਸ਼ਨਲ ਡੈਸਕ- ਬੈਂਗਲੁਰੂ ’ਚ ਇਕ ਡਾਕਟਰ ਨੂੰ 21 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਇਹ ਘਟਨਾ 18 ਅਕਤੂਬਰ ਨੂੰ ਸ਼ਾਮ 7.30 ਵਜੇ ਦੇ ਕਰੀਬ ਵਾਪਰੀ ਜਦੋਂ ਔਰਤ ਚਮੜੀ ਦੀ ਲਾਗ ਦੇ ਇਲਾਜ ਲਈ ਡਾ. ਪ੍ਰਵੀਨ (56) ਕੋਲ ਗਈ ਸੀ।
ਔਰਤ ਦੀ ਸ਼ਿਕਾਇਤ ਅਨੁਸਾਰ, ਡਾਕਟਰ ਨੇ ਸਲਾਹ-ਮਸ਼ਵਰੇ ਦੌਰਾਨ ਕਥਿਤ ਤੌਰ ’ਤੇ ਸਰੀਰਕ ਅਤੇ ਜਿਨਸੀ ਸ਼ੋਸ਼ਣ ਕੀਤਾ। ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ, ‘‘ਡਾਕਟਰ ਨੇ ਮੇਰੇ ਨਾਲ ਲਗਭਗ 30 ਮਿੰਟ ਗੱਲ ਕੀਤੀ, ਗੱਲਬਾਤ ਦੇ ਬਹਾਨੇ ਮੈਨੂੰ ਜੱਫੀ ਪਾਈ ਅਤੇ ਮੈਨੂੰ ਗਲਤ ਢੰਗ ਨਾਲ ਛੂਹਿਆ।’’ ਔਰਤ ਨੇ ਦੋਸ਼ ਲਗਾਇਆ ਕਿ ਡਾਕਟਰ ਨੇ ਉਸ ਨੂੰ ਕਈ ਵਾਰ ਚੁੰਮਿਆ ਅਤੇ ਜਾਂਚ ਦੇ ਬਹਾਨੇ ਉਸ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ- ਅਮਰੀਕਾ 'ਚ ਇਕ ਹੋਰ ਪੰਜਾਬੀ ਨੌਜਵਾਨ ਤੋਂ ਵਾਪਰ ਗਿਆ ਵੱਡਾ ਹਾਦਸਾ ! ਸੜਕ 'ਤੇ ਵਿਛਾ'ਤੀਆਂ ਲਾਸ਼ਾਂ
ਔਰਤਾਂ ਦੀ ਸੁਰੱਖਿਆ ਲਈ ਮਹਿਲਾ ਕਮਿਸ਼ਨ ਨੇ ਚੁੱਕੇ ਵੱਡੇ ਕਦਮ, ਜਾਰੀ ਕਰ 'ਤੇ ਇਹ ਹੁਕਮ
NEXT STORY