ਵਾਰਾਣਸੀ- ਸ਼ੰਕਰਾਚਾਰੀਆ ਸੁਆਮੀ ਅਵਿਮੁਕਤੇਸ਼ਵਰਾਨੰਦ ਖ਼ਿਲਾਫ ਜਿਨਸੀ ਸ਼ੋਸ਼ਣ ਮਾਮਲੇ ’ਚ ਬੱਚਿਆਂ ਦੀ ਮੈਡੀਕਲ ਰਿਪੋਰਟ ’ਚ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਹੈ। ਪੁਲਸ ਸੂਤਰਾਂ ਅਨੁਸਾਰ, ਪੀੜਤ ਨਾਬਾਲਗਾਂ ਦਾ ਮੈਡੀਕਲ ਟੈਸਟ ਪ੍ਰਯਾਗਰਾਜ ਦੇ ਸਰਕਾਰੀ ਹਸਪਤਾਲ ’ਚ 2 ਡਾਕਟਰਾਂ ਦੇ ਪੈਨਲ ਵੱਲੋਂ ਕਰਵਾਇਆ ਗਿਆ। ਰਿਪੋਰਟ ਬੰਦ ਲਿਫ਼ਾਫ਼ੇ ’ਚ ਜਾਂਚ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਨੂੰ ਸ਼ੁੱਕਰਵਾਰ ਨੂੰ ਕੋਰਟ ’ਚ ਪੇਸ਼ ਕੀਤਾ ਜਾਵੇਗਾ।
ਇਕ ਪੀੜਤ ਨਾਬਾਲਗ ਨੇ ਮੀਡੀਆ ਨੂੰ ਦੱਸਿਆ ਕਿ ਅਧਿਐਨ ਲਈ ਜਾਣ ’ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਹੋਰ ਬੱਚਿਆਂ ਨਾਲ ਵੀ ਅਜਿਹਾ ਹੀ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਅਵਿਮੁਕਤੇਸ਼ਵਰਾਨੰਦ ਅਤੇ ਉਨ੍ਹਾਂ ਦੇ ਚੇਲੇ ਮੁਕੁੰਦਾਨੰਦ ਨੇ 16 ਜਨਵਰੀ ਨੂੰ ਮਾਘ ਮੇਲੇ ਦੌਰਾਨ ਬੱਚਿਆਂ ਦਾ ਸ਼ੋਸ਼ਣ ਕੀਤਾ। ਚੇਲੇ ਪ੍ਰਕਾਸ਼ ਅਤੇ ਅਰਵਿੰਦ ਬੱਚਿਆਂ ਨੂੰ ਬਾਹਰੋਂ ਲਿਆ ਕੇ ਸ਼ੋਸ਼ਣ ਕਰਵਾਉਂਦੇ ਸਨ। ਅਵਿਮੁਕਤੇਸ਼ਵਰਾਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵਿਰੁੱਧ ਦਰਜ ਕੀਤਾ ਗਿਆ POCSO ਕੇਸ ਪੂਰੀ ਤਰ੍ਹਾਂ ਝੂਠਾ ਹੈ ਅਤੇ ਇਹ ਸਿਰਫ ਭਾਰਤ 'ਚ 'ਐਪਸਟੀਨ ਫਾਈਲਜ਼' (Epstein Files) 'ਤੇ ਚੱਲ ਰਹੀ ਵਿਸ਼ਵਵਿਆਪੀ ਚਰਚਾ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ।
ਸ਼ੰਕਰਾਚਾਰੀਆ ਦੇ ਵਕੀਲ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਸ਼ੰਕਰਾਚਾਰੀਆ ਦੇ ਵਕੀਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਦੇ ਮੋਬਾਈਲ ’ਤੇ ਬੁੱਧਵਾਰ ਦੇਰ ਰਾਤ ਮੈਸੇਜ ਆਇਆ, ਜਿਸ ’ਚ ਵਾਰਾਣਸੀ ਦੀ ਕਚਹਿਰੀ ਨੂੰ ਬੰਬ ਨਾਲ ਉਡਾ ਦੇਣ ਦੀ ਚਿਤਾਵਨੀ ਦਿੱਤੀ ਗਈ। ਪ੍ਰਯਾਗਰਾਜ ਪੁਲਸ ਫਿਲਹਾਲ ਵਾਰਾਣਸੀ ’ਚ ਤਾਇਨਾਤ ਹੈ। ਸ਼ੰਕਰਾਚਾਰੀਆ ਨੇ ਇਲਾਹਾਬਾਦ ਹਾਈ ਕੋਰਟ ’ਚ ਅਗਾਊਂ ਜ਼ਮਾਨਤ ਪਟੀਸ਼ਨ ਲਗਾਉਂਦੇ ਹੋਏ ਜੇਲ ’ਚ ਸੰਭਾਵੀ ਖਤਰੇ ਦਾ ਹਵਾਲਾ ਦਿੱਤਾ ਅਤੇ ਮੱਠ ਦੀ ਸੁਰੱਖਿਆ ਦਾ ਜ਼ਿਕਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੀਆਂ ਸੜਕਾਂ 'ਤੇ ਮੁੜ ਦੌੜਨਗੀਆਂ ਡਬਲ ਡੈਕਰ ਬੱਸਾਂ, ਜਾਣੋ ਕਿਰਾਇਆ
NEXT STORY