ਪਾਲਮਪੁਰ (ਭ੍ਰਿਗੂ)- ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਮੁਫਤ ਵਿਚ ਰਿਓੜੀਆਂ ਵੰਡਣ ਕਾਰਨ ਇਕ ਨਵੇਂ ਅਤੇ ਖਤਰਨਾਕ ਦੌਰ ’ਚ ਸ਼ਾਮਲ ਹੋ ਗਿਆ ਹੈ। ਇਸ ਦੇ ਨਤੀਜੇ ਸਿਰਫ਼ ਚੋਣ ਪ੍ਰਣਾਲੀ ਲਈ ਹੀ ਨਹੀਂ, ਸਗੋਂ ਦੇਸ਼ ਦੀ ਆਰਥਿਕ ਵਿਵਸਥਾ ਲਈ ਵੀ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਪੈਸੇ ਦੇ ਕੇ ਵੋਟਾਂ ਲੈਣਾ ਅਪਰਾਧ ਹੈ। ਬਦਕਿਸਮਤੀ ਨਾਲ ਇਹ ਖੁੱਲ੍ਹੇਆਮ ਲੁਕਵੇਂ ਰੂਪ ’ਚ ਹੋ ਰਿਹਾ ਹੈ। ਪਾਰਟੀਆਂ ਵਾਅਦਾ ਕਰ ਰਹੀਆਂ ਹਨ ਕਿ ਜੇਕਰ ਸਾਰੀਆਂ ਔਰਤਾਂ ਉਨ੍ਹਾਂ ਨੂੰ ਵੋਟਾਂ ਪਾਉਂਦੀਆਂ ਹਨ ਤਾਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਇਹ ਕੋਈ ਯੋਜਨਾ ਨਹੀਂ ਹੈ। ਸਿਰਫ਼ ਗਰੀਬ ਔਰਤਾਂ ਦਾ ਲਈ ਵਾਅਦਾ ਨਹੀਂ ਹੈ।
ਕਰੋੜਪਤੀ ਮਹਿਲਾ ਪਰਿਵਾਰ ਨੂੰ ਸਰਕਾਰ ਜਿੱਤਣ ’ਤੇ 2500 ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਹ ਸਿੱਧੇ ਅਤੇ ਸਪੱਸ਼ਟ ਪੈਸੇ ਨਾਲ ਵੋਟਾਂ ਖਰੀਦਣ ਦਾ ਕੰਮ ਅਪਰਾਧ ਦੀ ਪਰਿਭਾਸ਼ਾ ਦੇ ਅਧੀਨ ਆਉਂਦਾ ਹੈ। ਇੰਨਾ ਹੀ ਨਹੀਂ ਇਸ ’ਚ ਪੈਸੇ ਦੇਣ ਦਾ ਵਾਅਦਾ ਕੀਤਾ ਹੈ ਤੇ ਵੋਟ ਮਿਲਣ ’ਤੇ ਇਕ ਵਾਰ ਨਹੀਂ ਸਗੋਂ ਪੂਰੇ ਪੰਜ ਸਾਲ ਭ੍ਰਿਸ਼ਟਾਚਾਰ ਦਾ ਇਹ ਪੈਸਾ ਦਿੱਤਾ ਜਾਂਦਾ ਰਹੇਗਾ। ਸ਼ਾਂਤਾ ਕੁਮਾਰ ਨੇ ਕਿਹਾ ਕਿ ਚੋਣਾਂ ’ਚ ਸਫਲ ਹੋਣ ਲਈ ਹੁਣ ਸਾਰੀਆਂ ਪਾਰਟੀਆਂ ਇਸ ਮੁਫਤ ਵਾਅਦੇ ਦੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋ ਗਈਆਂ ਹਨ। ਇਸ ਵਾਅਦੇ ਨੂੰ ਪੂਰਾ ਕਰਨ ਲਈ ਕਈ ਸੂਬਿਆਂ ਦੀ ਆਰਥਿਕ ਹਾਲਤ ਵਿਗੜ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਡੇ ਸਣੇ ਮੇਨਹੋਲ 'ਚ ਡਿੱਗੀ ਮਾਂ, ਵੇਖੋ ਦਿਲ ਨੂੰ ਝੰਜੋੜ ਦੇਣ ਵਾਲੀ ਵੀਡੀਓ
NEXT STORY