ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੀ ਇੱਥੇ ਰਾਸ਼ਟਰੀ ਕਾਰਜ ਕਮੇਟੀ ਦੀ ਬੈਠਕ ਹੋਈ, ਜਿਸ ’ਚ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਨਾਲ ਹੱਥ ਮਿਲਾਉਣ ਵਾਲੇ ਪ੍ਰਫੁੱਲ ਪਟੇਲ, ਸੁਨੀਲ ਤਟਕਰੇ ਅਤੇ 9 ਹੋਰ ਨੇਤਾਵਾਂ ਨੂੰ ਪਾਰਟੀ ’ਚੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਤੋਂ ਬਾਅਦ ਸ਼ਰਦ ਪਵਾਰ ਨੇ ਕਿਹਾ ਕਿ ‘‘ਰਾਕਾਂਪਾ ਦਾ ਪ੍ਰਧਾਨ ਮੈਂ ਹੀ ਹਾਂ।’’ ਅਜੀਤ ਪਵਾਰ ਦੇ ਬਹੁਮਤ ਹੋਣ ਦੇ ਦਾਅਵੇ ’ਤੇ ਸ਼ਰਦ ਪਵਾਰ ਨੇ ਕਿਹਾ, ‘‘ਸੱਚ ਸਾਹਮਣੇ ਆ ਜਾਵੇਗਾ।’’
ਪਾਰਟੀ ਨੇਤਾ ਪੀ. ਸੀ. ਚਾਕੋ ਨੇ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਠਕ ’ਚ 8 ਮਤੇ ਪਾਸ ਕੀਤੇ ਗਏ। ਚਾਕੋ ਨੇ ਕਿਹਾ ਕਿ ਸੰਗਠਨ ਸ਼ਰਦ ਪਵਾਰ ਦੇ ਨਾਲ ਹੈ। ਉਨ੍ਹਾਂ ਕਿਹਾ, ‘‘ਰਾਕਾਂਪਾ ਕਾਰਜ ਕਮੇਟੀ ਨੇ ਰਾਜਗ ਨਾਲ ਹੱਥ ਮਿਲਾਉਣ ਵਾਲੇ ਪ੍ਰਫੁੱਲ ਪਟੇਲ ਅਤੇ ਸੁਨੀਲ ਤਟਕਰੇ ਸਮੇਤ 11 ਲੋਕਾਂ ਨੂੰ ਬਾਹਰ ਕੱਢ ਦਿੱਤਾ।’’ ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਰਾਕਾਂਪਾ ਦੇ ਰਾਸ਼ਟਰੀ ਪ੍ਰਧਾਨ ਚੁਣੇ ਗਏ ਸਨ। ਅਸੀਂ ਕਿਸੇ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਦਾਅਵੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਸਾਡਾ ਸੰਗਠਨ ਅਜੇ ਵੀ ਇਕਜੁੱਟ ਹੈ।
ਚਾਕੋ ਨੇ ਕਿਹਾ ਕਿ ਰਾਕਾਂਪਾ ਹਰ ਤਿੰਨ ਸਾਲ ’ਤੇ ਚੋਣ ਕਰਵਾਉਂਦੀ ਹੈ ਅਤੇ ਲੋਕ ਨਿਯਮਿਤ ਰੂਪ ’ਚ ਚੁਣੇ ਹੁੰਦੇ ਹਨ। ਵਰਕਿੰਗ ਕਮੇਟੀ ਵੱਲੋਂ ਪਾਸ ਮਤਿਆਂ ’ਚ ਭਾਜਪਾ ਸਰਕਾਰ ਦੇ ਗ਼ੈਰ-ਲੋਕਤੰਤਰਿਕ ਅਤੇ ਗ਼ੈਰ-ਸਵਿਧਾਨਕ ਕੰਮਾਂ ਦੇ ਵਿਰੁੱਧ ਰੁਖ਼ ਅਪਨਾਉਣਾ ਵੀ ਸ਼ਾਮਲ ਹੈ। ਇਸ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਵੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਔਰਤਾਂ ਦੀ ਦੁਰਦਸ਼ਾ ਵਧ ਰਹੀ ਹੈ।
ਅਜੀਤ ਧੜੇ ਦਾ ਦਾਅਵਾ-ਅਜੀਤ 30 ਜੂਨ ਨੂੰ ਚੁਣੇ ਜਾ ਚੁੱਕੇ ਪਾਰਟੀ ਪ੍ਰਧਾਨ, ਦਿੱਲੀ ਬੈਠਕ ਦੀ ਕੋਈ ਕਾਨੂੰਨੀ ਵੈਧਤਾ ਨਹੀਂ
ਮੁੰਬਈ : ਰਾਕਾਂਪਾ ਦੇ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੇ ਕਿਹਾ ਕਿ ਦਿੱਲੀ ’ਚ ਸ਼ਰਦ ਪਵਾਰ ਵੱਲੋਂ ਸੱਦੀ ਗਈ ਪਾਰਟੀ ਕਾਰਜ ਕਮੇਟੀ ਦੀ ਬੈਠਕ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਹੈ।
ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਵੱਲੋਂ ਇਕ ਬਿਆਨ ’ਚ ਕਿਹਾ ਗਿਆ ਹੈ, ‘‘ਵੱਖ-ਵੱਖ ਖਬਰਾਂ ਤੋਂ ਪਤਾ ਲੱਗਾ ਹੈ ਕਿ ਸ਼ਰਦ ਪਵਾਰ ਨੇ ਅੱਜ ਨਵੀਂ ਦਿੱਲੀ ’ਚ ਰਾਕਾਂਪਾ ਦੀ ਰਾਸ਼ਟਰੀ ਕਾਰਜ ਕਮੇਟੀ ਦੀ ਬੈਠਕ ਸੱਦੀ। ਰਾਕਾਂਪਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਬਹੁਮਤ ਦੇ ਨਾਲ-ਨਾਲ ਵੱਖ-ਵੱਖ ਸੰਗਠਨਾਤਮਕ ਅਹੁਦਿਆਂ ’ਤੇ ਕੰਮ ਕਰਨ ਵਾਲੇ ਮੈਂਬਰਾਂ ਦੇ ਭਾਰੀ ਸਮਰਥਨ ਨਾਲ ਅਜੀਤ ਪਵਾਰ ਨੂੰ 30 ਜੂਨ ਨੂੰ ਰਾਕਾਂਪਾ ਦੇ ਰਾਸ਼ਟਰੀ ਪ੍ਰਧਾਨ ਦੇ ਰੂਪ ’ਚ ਚੁਣਿਆ ਗਿਆ ਹੈ। ਅਜੀਤ ਪਵਾਰ ਨੇ ਚੋਣ ਕਮਿਸ਼ਨ ਦੇ ਸਾਹਮਣੇ ਇਕ ਪਟੀਸ਼ਨ ਵੀ ਦਰਜ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਹ ਮੂਲ ਰਾਕਾਂਪਾ ਦੀ ਅਗਵਾਈ ਕਰਦੇ ਹਨ ਅਤੇ ਇਸ ਲਈ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ਉਨ੍ਹਾਂ ਨੂੰ ਦਿੱਤਾ ਜਾਵੇ।’’
ਰਾਹੁਲ ਨੇ ਸ਼ਰਦ ਪਵਾਰ ਨਾਲ ਮੁਲਾਕਾਤ ਕਰ ਕੇ ਇਕਜੁੱਟਤਾ ਪ੍ਰਗਟਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਜੁਡ਼ੇ ਸੰਕਟ ਦਰਮਿਆਨ ਵੀਰਵਾਰ ਨੂੰ ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਪਵਾਰ ਦੇ ਘਰ ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟਾਈ।
ਰਾਹੁਲ ਗਾਂਧੀ ਦੀ 2 ਸਾਲ ਦੀ ਸਜ਼ਾ ਬਰਕਰਾਰ, ਗੁਜਰਾਤ ਹਾਈ ਕੋਰਟ ਨੇ ਖ਼ਾਰਜ ਕੀਤੀ ਪਟੀਸ਼ਨ
NEXT STORY