ਸੋਲਾਪੁਰ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ ਦੇ ਮੁਖੀ ਸ਼ਰਦ ਪਵਾਰ ਨੇ ਈ. ਵੀ. ਐੱਮ. ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਂਦੇ ਹੋਏ ਸੋਲਾਪੁਰ ਜ਼ਿਲੇ ਦੇ ਮਾਰਕਡਵਾੜੀ ਪਿੰਡ ’ਚ ਬੈਲਟ ਪੇਪਰਾਂ ਦੀ ਵਰਤੋਂ ਕਰ ਕੇ ਮੁੜ ਵੋਟਾਂ ਪੁਆਉਣ ਦੀ ਮੰਗ ਕੀਤੀ ਹੈ।
ਪਵਾਰ ਨੇ ਐਤਵਾਰ ਉਕਤ ਪਿੰਡ ਦਾ ਦੌਰਾ ਕੀਤਾ। ਇਹ ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਈ. ਵੀ. ਐੱਮ. ਦੇ ਵਿਰੋਧ ਦਾ ਕੇਂਦਰ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਈ. ਵੀ. ਐੱਮ. ਬਾਰੇ ਕੁਝ ਡਾਟਾ ਇਕੱਠਾ ਕੀਤਾ ਹੈ। ਲੋਕਾਂ ਨੇ ਵੋਟਾਂ ਪਾਈਆਂ ਪਰ ਅੰਤ ’ਚ ਨਤੀਜੇ ਅਣਕਿਆਸੇ ਰਹੇ। ਲੋਕਾਂ ਨੇ ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਇਸ ਪ੍ਰਕਿਰਿਆ ਨੂੰ ਬਦਲਣ ਦੀ ਲੋੜ ਹੈ।
ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਸੀਨੀਅਰ ਨੇਤਾਵਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਹਲੀਮੀ ਨਾਲ ਫਤਵਾ ਸਵੀਕਾਰ ਕਰਨਾ ਚਾਹੀਦਾ ਹੈ।
ਇਸ ਹਫ਼ਤੇ ਦੇ ਸ਼ੁਰੂ ’ਚ ਪੁਲਸ ਨੇ ਪਿੰਡ ਤੇ ਆਸਪਾਸ ਦੇ ਖੇਤਰਾਂ ਦੇ 200 ਤੋਂ ਵੱਧ ਲੋਕਾਂ ਵਿਰੁੱਧ ਕਥਿਤ ਤੌਰ ’ਤੇ ਗੈਰ-ਅਧਿਕਾਰਤ ਢੰਗ ਨਾਲ ਬੈਲਟ ਪੇਪਰਾਂ ਦੀ ਵਰਤੋਂ ਕਰ ਕੇ ਮੁੜ ਵੋਟਾਂ ਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਵਧੀ ਠੰਡ
NEXT STORY