ਫਿਰੋਜ਼ਾਬਾਦ (ਯੂਪੀ) : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸਟੇਸ਼ਨ ਨੇੜੇ ਪੇਮੇਸ਼ਵਰਗੇਟ ਪੁਲ ਨੇੜੇ ਵੀਰਵਾਰ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਨੇ ਲਖਨਊ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਇੱਕ ਡੱਬੇ 'ਤੇ ਪੱਥਰ ਸੁੱਟੇ। ਇਸ ਘਟਨਾ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੇ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ, ਉਸ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਸਨ, ਜਿਥੇ ਪੱਥਰਬਾਜ਼ੀ ਕੀਤੀ ਗਈ ਹੈ। ਇਹ ਘਟਨਾ ਇਟਾਵਾ-ਟੁੰਡਲਾ ਰੇਲ ਸੈਕਸ਼ਨ 'ਤੇ ਵਾਪਰੀ ਹੈ।
ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
ਪੁਲਸ ਮੁਤਾਬਤ RSS ਮੁੱਖੀ ਭਾਗਵਤ ਸੁਰੱਖਿਅਤ ਹਨ। ਸ਼ਤਾਬਦੀ ਐਕਸਪ੍ਰੈਸ ਦੇ ਇੱਕ ਡੱਬੇ 'ਤੇ ਸ਼ਾਮ 7:45 ਵਜੇ ਪੱਥਰ ਸੁੱਟੇ ਜਾਣ ਦੀ ਸੂਚਨਾ ਮਿਲਣ 'ਤੇ ਪੁਲਸ ਸੁਪਰਡੈਂਟ ਆਦਿਤਿਆ ਲਾਗਹੈ, ਪੁਲਸ ਸੁਪਰਡੈਂਟ (ਰੇਲਵੇ) ਅਨਿਲ ਝਾਅ, ਪੁਲਸ ਸੁਪਰਡੈਂਟ (ਸ਼ਹਿਰ) ਰਵੀ ਸ਼ੰਕਰ ਪ੍ਰਸਾਦ ਅਤੇ ਆਰਪੀਐਫ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਘਟਨਾ ਸਥਾਨ ਦੇ ਨੇੜ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਭਾਗਵਤ ਕਾਨਪੁਰ ਤੋਂ ਰੇਲਗੱਡੀ ਵਿੱਚ ਯਾਤਰਾ ਕਰ ਰਹੇ ਸਨ ਅਤੇ ਕੋਚ E1 ਵਿੱਚ ਸਨ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ।
ਪੜ੍ਹੋ ਇਹ ਵੀ - ਤਾੜ-ਤਾੜ ਗੋਲੀਆਂ ਮਾਰ ਕਰ 'ਤਾ Gym Trainer ਦਾ ਕਤਲ, ਚੀਕਾਂ ਮਾਰਦੇ ਰਹਿ ਗਏ ਮੁੰਡੇ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੰਨਿਆ ਭਰੂਣ ਹੱਤਿਆ ’ਤੇ ਸੁਪਰੀਮ ਕੋਰਟ ਦਾ ਸਖ਼ਤ ਸੰਦੇਸ਼ : ‘ਸੋਚ ਬਦਲੇ ਬਿਨਾਂ ਨਹੀਂ ਬਦਲੇਗੀ ਤਸਵੀਰ’
NEXT STORY