ਮੁੰਬਈ- ਦੇਸ਼ ਵਿਚ ਕੋਰੋਨਾ ਵਾਇਰਸ ਦੌਰਾਨ ਬਿਹਾਰੀ ਬਾਬੂ ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਜ਼ਾਕ ਉਡਾਇਆ ਹੈ। ਕੋਰੋਨਾ ਵਾਇਰਸ ਦੇ ਲੱਛਣਾਂ ਵਿਚ ਸ਼ਾਮਲ ਠੰਡ-ਖੰਘ ਦੀ ਚਰਚਾ ਕਰਦੇ ਹੋਏ ਸ਼ਤਰੂਘਨ ਸਿਨਹਾ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਕੋਰੋਨਾ ਕਾਲ ਵਿਚ ਕੇਜਰੀਵਾਲ ਖੰਘ ਨਹੀਂ ਰਹੇ ਹਨ। ਹਲਕੇ ਅੰਦਾਜ਼ 'ਚ ਮਜ਼ਾ ਲੈਣ ਲਈ ਕੀਤੇ ਗਏ ਇਸ ਟਵੀਟ ਨੂੰ ਲੈ ਕੇ ਯੂਜ਼ਰਜ਼ ਨੇ ਸ਼ਤਰੂਘਨ ਸਿਨਹਾ ਨੂੰ ਟਰੋਲ ਕਰ ਦਿੱਤਾ। ਹਾਲਾਂਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਆਬਜ਼ਰਵੇਸ਼ਨ ਨੂੰ ਸਹੀ ਵੀ ਦੱਸਿਆ।
ਸ਼ਤਰੂਘਨ ਸਿਨਹਾ ਨੇ ਕੀਤਾ ਇਹ ਟਵੀਟ
ਆਪਣੇ ਟਵੀਟ ਵਿਚ ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੋਸਤ ਦੱਸਦੇ ਹੋਏ ਅਤੇ ਉਨ੍ਹਾਂ ਦਾ ਆਦਰ ਕਰਦੇ ਹੋਏ ਲਿਖਿਆ, 'ਜਦੋਂ ਤੋਂ ਕੋਰੋਨਾ ਆਇਆ ਹੈ, ਕੇਜਰੀਵਾਲ ਝੂਠੇ ਮੂੰਹ ਵੀ ਨਹੀਂ ਖੰਘ ਰਹੇ। ਸ਼ਤਰੂਘਨ ਨੇ ਇਸ ਟਵੀਟ ਨੂੰ ਕੇਵਲ ਮਜ਼ਾਕ ਦੱਸਿਆ ਹੈ।
ਯੂਜ਼ਰਸ ਨੇ ਕੀਤਾ ਟ੍ਰੋਲ- ਇਹ ਮਜ਼ਾਕ ਦਾ ਸਮਾਂ ਨਹੀਂ ਹੈ
ਸ਼ਤਰੂਘਨ ਸਿਨਹਾ ਭਾਵੇਂ ਇਸ ਟਵੀਟ ਨੂੰ ਮਜ਼ਾਕ ਕਹਿਣ ਪਰ ਬਹੁਤ ਸਾਰੇ ਯੂਜ਼ਰਸ ਨੇ ਇਸ ਨੂੰ ਪਸੰਦ ਨਹੀਂ ਕੀਤਾ। ਟਵਿੱਟਰ ਹੈਂਡਲ ਇਕ ਯੂਜ਼ਰਸ ਨੇ ਲਿਖਿਆ ਹੈ ਕਿ ਇਹ ਮਜ਼ਾਕ ਦਾ ਸਮਾਂ ਨਹੀਂ ਹੈ। ਇਕ ਹੋਰ ਯੂਜ਼ਰਸ ਲਿਖਦੇ ਹਨ ਕਿ ਇਹ ਟਵੀਟ ਤੁਹਾਡੇ ਪੱਧਰ ਤੋਂ ਬਹੁਤ ਹੇਠਾਂ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰਸ ਨੇ ਲਿਖਿਆ ਹੈ ਕਿ ਸ਼ਤਰੂਘਨ ਸਿਨਹਾ ਕਿੰਨੀ ਵੀ ਚਾਪਲੂਸੀ ਕਰ ਲੈਣ ਕੇਜਰੀਵਾਲ ਉਨ੍ਹਾਂ ਤੋਂ ਸਮਝਦਾਰ ਹਨ।
ਸ਼ਾਰਟਗਨ ਦੇ ਸਮਰਥਨ 'ਚ ਵੀ ਖੜ੍ਹੇ ਦਿਖੇ ਕੁਝ ਯੂਜ਼ਰਜ਼
ਟ੍ਰੋਲਿੰਗ ਦੇ ਦੌਰਾਨ ਕੁਝ ਯੂਜ਼ਰਸ ਸ਼ਤਰੂਗਨ ਸਿਨਹਾ ਦੇ ਨਾਲ ਖੜ੍ਹੇ ਵੀ ਦਿਖ ਰਹੇ ਹਨ।
'ਕੋਵੀਸ਼ੀਲਡ ਵੈਕਸੀਨ' ਦੀ ਦੂਜੀ ਡੋਜ਼ ਲਈ ਬੁਕਿੰਗ ਨਹੀਂ ਹੋਵੇਗੀ ਰੱਦ, ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
NEXT STORY