ਨਵੀਂ ਦਿੱਲੀ,(ਏਜੰਸੀ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਰਾਸ਼ਟਰਪਤੀ ਭਵਨ ਵਿਖੇ 29 ਜਵਾਨਾਂ ਤੇ ਅਧਿਕਾਰੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਜਾਣ ਵਾਲਿਆਂ ’ਚ ਲੈਫਟੀਨੈਂਟ ਕਰਨਲ ਨਿਤੇਸ਼ ਭਾਰਤੀ ਸ਼ੁਕਲਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਰਹੱਦ ’ਤੇ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਛੱਤੀਸਗੜ੍ਹ ’ਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਬਹਾਦਰੀ ਦਿਖਾਉਣ ਵਾਲੇ ਪੁਲਸ ਅਧਿਕਾਰੀਆਂ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ।
ਸ਼ੌਰਿਆ ਚੱਕਰ ਹਾਸਲ ਕਰਨ ਵਾਲਿਆਂ ’ਚ ਮੇਜਰ ਆਦਿਤਿਆ ਪ੍ਰਤਾਪ ਸਿੰਘ ਵੀ ਹਨ ਜਿਨ੍ਹਾਂ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰ ’ਚ ਇਕ ਫੌਜੀ ਕਾਰਵਾਈ ਦੌਰਾਨ ਬੇਮਿਸਾਲ ਬਹਾਦਰੀ ਵਿਖਾਈ ਸੀ। ਇਸ ਤੋਂ ਇਲਾਵਾ ਮੇਜਰ ਅੰਸ਼ੁਲ ਬਾਲਟੂ, ਭਾਰਤੀ ਸਮੁੰਦਰੀ ਫੌਜ ਦੇ ਲੈਫਟੀਨੈਂਟ ਕਮਾਂਡਰ ਦਿਲਨਾ ਕੇ. ਅਤੇ ਰੂਪਾ ਏ., ਨਕਸਲ ਵਿਰੋਧੀ ਕਾਰਵਾਈ ਦੌਰਾਨ ਬਹਾਦਰੀ ਲਈ ਛੱਤੀਸਗੜ੍ਹ ਪੁਲਸ ਦੇ ਇੰਸਪੈਕਟਰ ਲਕਸ਼ਮਣ ਕੇਵਟ ਤੇ ਰਾਮੇਸ਼ਵਰ ਪ੍ਰਸਾਦ ਦੇਸ਼ਮੁਖ ਅਤੇ ਚੌਥੀ ਰਾਸ਼ਟਰੀ ਰਾਈਫਲਜ਼ ਦੇ ਲਾਂਸ ਦਫਾਦਾਰ ਬਲਦੇਵ ਚੰਦ (ਮਰਨ ਉਪਰੰਤ) ਸ਼ਾਮਲ ਹਨ।
ਬਿਨਾਂ ਵਿਆਹ ਸਹਿਮਤੀ ਨਾਲ ਬਣੇ ਸਬੰਧ ਖ਼ਰਾਬ ਚਰਿੱਤਰ ਦਾ ਸਬੂਤ ਨਹੀਂ : ਸੁਪਰੀਮ ਕੋਰਟ
NEXT STORY