ਨੈਸ਼ਨਲ ਡੈਸਕ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਦੀਪਨਗਰ ਥਾਣਾ ਖੇਤਰ ਦੇ ਮਘੜਾ ਪਿੰਡ ਵਿੱਚ ਸਥਿਤ ਪ੍ਰਸਿੱਧ ਸ਼ੀਤਲਾ ਮਾਤਾ ਮੰਦਰ ਵਿੱਚ ਲੱਗੇ ਮੇਲੇ ਦੌਰਾਨ ਅਚਾਨਕ ਭਗਦੜ ਮਚ ਗਈ। ਇਸ ਹਾਦਸੇ ਵਿੱਚ ਕਈ ਸ਼ਰਧਾਲੂਆਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਇੱਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ - ਚਾਹ-ਸਮੋਸੇ 'ਤੇ ਵੀ ਪੈ ਗਈ ਮਹਿੰਗਾਈ ਦੀ ਮਾਰ! ਗੈਸ ਦੀ ਕਿੱਲਤ ਵਿਚਾਲੇ ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਪੂਜਾ ਦੌਰਾਨ ਵਾਪਰਿਆ ਇਹ ਭਾਣਾ
ਜਾਣਕਾਰੀ ਅਨੁਸਾਰ ਚੇਤ ਮਹੀਨੇ ਦਾ ਆਖਰੀ ਮੰਗਲਵਾਰ ਹੋਣ ਕਾਰਨ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਜਮ੍ਹਾ ਸੀ। ਪੂਜਾ ਅਰਚਨਾ ਦੌਰਾਨ ਅਚਾਨਕ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਕਈ ਲੋਕ ਪੈਰਾਂ ਹੇਠ ਕੁਚਲੇ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਮਾਡਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਘੜਾ ਪਿੰਡ ਵਿੱਚ ਸਥਿਤ ਇਹ ਸ਼ੀਤਲਾ ਮਾਤਾ ਮੰਦਰ ਸਿਰਫ਼ ਬਿਹਾਰ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਹੈ। ਇਸ ਸਥਾਨ ਨੂੰ ਇੱਕ 'ਸਿੱਧਪੀਠ' ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ - ਖ਼ੌਫ਼ਨਾਕ ਵਾਰਦਾਤ: ਸ਼ੱਕੀ ਪਤੀ ਨੇ ਗੈਸ ਸਿਲੰਡਰ ਮਾਰ ਕਰ 'ਤਾ ਪਤਨੀ ਦਾ ਕਤਲ, ਫਿਰ ਜਵਾਕ ਨੂੰ ਗੋਦੀ 'ਚ...
ਇਤਿਹਾਸਕ ਹਵਾਲਿਆਂ ਅਨੁਸਾਰ ਗੁਪਤ ਕਾਲ ਦੇ ਸ਼ਾਸਕ ਚੰਦਰਗੁਪਤ ਵਿਕਰਮਾਦਿੱਤਿਆ ਦੇ ਸਮੇਂ ਮਸ਼ਹੂਰ ਚੀਨੀ ਯਾਤਰੀ ਫਾਹੀਆਨ ਨੇ ਵੀ ਇੱਥੇ ਆ ਕੇ ਪੂਜਾ ਕੀਤੀ ਸੀ। ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਮੰਦਰ ਵਿੱਚ 10 ਮਾਰਚ ਤੋਂ ਮਾਤਾ ਦਾ ਵਿਸ਼ੇਸ਼ ਮੇਲਾ ਸ਼ੁਰੂ ਹੋਇਆ ਸੀ। ਇਸ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਇਸ ਵਾਰ ਚੇਤ ਦੇ ਆਖਰੀ ਮੰਗਲਵਾਰ ਕਾਰਨ ਭੀੜ ਉਮੀਦ ਨਾਲੋਂ ਜ਼ਿਆਦਾ ਸੀ, ਜੋ ਇਸ ਖ਼ੌਫ਼ਨਾਕ ਹਾਦਸੇ ਦਾ ਕਾਰਨ ਬਣੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਏਸ਼ੀਆ ਯੁੱਧ ਨੂੰ ਖ਼ਤਮ ਕਰਨ ਲਈ ਵਿਸ਼ਵ ਨੇਤਾਵਾਂ ਨਾਲ ਆਪਣੇ ਸਬੰਧਾਂ ਦਾ ਲਾਭ ਉਠਾਉਣ ਮੋਦੀ : ਉਮਰ
NEXT STORY