ਨੈਸ਼ਨਲ ਡੈਸਕ- ਉੱਤਰਾਖੰਡ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਉੱਚ ਗੜ੍ਹਵਾਲ ਹਿਮਾਲਿਆ ਖੇਤਰ 'ਚ ਸਥਿਤ ਯਮੁਨੋਤਰੀ ਧਾਮ ਦੀ ਯਾਤਰਾ ਲਈ ਆਏ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਯਮੁਨੋਤਰੀ ਮੰਦਰ ਦੇ ਰਸਤੇ 'ਚ ਜਾਨਕੀਚੱਟੀ 'ਚ ਜਾਨ ਗੁਆਉਣ ਵਾਲੇ 2 ਲੋਕਾਂ 'ਚ ਇਕ ਮਹਿਲਾ ਸ਼ਰਧਾਲੂ ਹੈ।
ਪੁਲਸ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਆਈ ਪ੍ਰਤਿਮਾ ਮਿਸ਼ਰਾ (40) ਦੀ ਸਿਹਤ ਅਚਾਨਕ ਵਿਗੜਨ 'ਤੇ ਉਨ੍ਹਾਂ ਨੂੰ ਜਾਨਕੀਚੱਟੀ ਦੇ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਨਕੀਚੱਟੀ ਪੀਐੱਚਸੀ ਦੇ ਡਾ. ਹਰਦੇਵ ਸਿੰਘ ਪਵਾਰ ਨੇ ਦੱਸਿਆ ਕਿ ਮਿਸ਼ਰਾ ਨੂੰ ਐਤਵਾਰ ਦੇਰ ਰਾਤ ਕਰੀਬ 12 ਵਜੇ ਉਨ੍ਹਾਂ ਦੇ ਪਤੀ ਧਰਮੇਂਦਰ ਮਿਸ਼ਰਾ ਅਤੇ ਇਕ ਹੋਰ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲੈ ਕੇ ਆਏ, ਜਿੱਥੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।
ਇਹ ਵੀ ਪੜ੍ਹੋ- ਸਕੂਲਾਂ 'ਚ ਅਚਾਨਕ ਛੁੱਟੀ ਦਾ ਐਲਾਨ, 2 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ! ਅਸਾਮ 'ਚ ਤਣਾਅਪੂਰਨ ਹੋਏ ਹਾਲਾਤ
ਇਸ ਤੋਂ ਪਹਿਲਾਂ, ਐਤਵਾਰ ਸ਼ਾਮ ਲਗਭਗ 3:45 ਵਜੇ ਜਾਨਕੀਚੱਟੀ ਪੀਐੱਸਚੀ 'ਚ ਇਕ ਹੋਰ ਵਿਅਕਤੀ ਨੂੰ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਡਾਕਟਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ।
ਪੁਲਸ ਦੇ ਅਨੁਸਾਰ, ਮ੍ਰਿਤਕ ਦੀ ਪਛਾਣ ਉਦੈ ਗਜਾਨਨ ਤਾਂਬੇ (65) ਵਾਸੀ ਨਾਸਿਕ, ਮਹਾਰਾਸ਼ਟਰ ਵਜੋਂ ਹੋਈ ਹੈ। ਉੱਤਰਕਾਸ਼ੀ ਜ਼ਿਲ੍ਹੇ 'ਚ ਲਗਭਗ 10,804 ਫੁੱਟ ਦੀ ਉਚਾਈ 'ਤੇ ਸਥਿਤ ਯਮੁਨੋਤਰੀ ਮੰਦਰ ਦੇ ਕਿਵਾੜ ਐਤਵਾਰ ਦੁਪਹਿਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਯਮੁਨੋਤਰੀ ਦਾ ਸਫ਼ਰ ਜਾਨਕੀਚੱਟੀ ਤੋਂ ਸ਼ੁਰੂ ਹੁੰਦਾ ਹੈ, ਜਿੱਥੋਂ ਸ਼ਰਧਾਲੂ ਮੰਦਰ ਤੱਕ ਪਹੁੰਚਣ ਲਈ 6 ਕਿਲੋਮੀਟਰ ਦੀ ਉੱਚੀ ਚੜ੍ਹਾਈ ਕਰਦੇ ਹਨ।
ਇਹ ਵੀ ਪੜ੍ਹੋ- ਆ ਗਿਆ 7.4 ਦੀ ਤੀਬਰਤਾ ਦਾ ਭੂਚਾਲ ! ਕੰਬ ਗਿਆ ਪੂਰਾ ਇਲਾਕਾ, ਜਾਪਾਨ 'ਚ ਸੁਨਾਮੀ ਦਾ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Muscle Man ਬਣ ਗਿਆ 'ਪ੍ਰਿੰਸ' ! 20 ਸਾਲ ਪਹਿਲਾਂ 100 ਫੁੱਟ ਡੂੰਘੇ ਬੋਰਵੈੱਲ 'ਚ ਮੌਤ ਨੂੰ ਦਿੱਤੀ ਸੀ ਮਾਤ
NEXT STORY