ਵਾਰਾਣਸੀ– ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਐਤਵਾਰ ਨੂੰ ਵਾਰਾਣਸੀ ਪਹੁੰਚੇ ਅਤੇ ਉਨ੍ਹਾਂ ਨੇ ਕਾਲ ਭੈਰਵ ਅਤੇ ਕਾਸ਼ੀ ਵਿਸ਼ਵਨਾਥ ਮੰਦਰ ’ਚ ਪੂਜਾ ਕੀਤੀ। ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਸਵੇਰੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ਉੱਤਰੇ, ਜਿੱਥੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਾਅਦ ’ਚ ਨੇਪਾਲੀ ਪ੍ਰਧਾਨ ਮੰਤਰੀ ਕਾਲ ਭੈਰਵ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਗਏ ਅਤੇ ਉਨ੍ਹਾਂ ਨੇ ਪੂਜਾ ਕੀਤੀ।
ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਵੀ ਨਾਲ ਪੂਜਾ ਕੀਤੀ। ਇਸ ਮੌਕੇ ਮੁੱਖ ਮੰਤਰੀ ਯੋਗੀ ਵੀ ਉਨ੍ਹਾਂ ਨਾਲ ਰਹੇ। ਇਕ ਅਧਿਕਾਰੀ ਨੇ ਦੱਸਿਆ ਕਿ ਦੇਉਬਾ ਦੇ ਲਲਿਤਾ ਘਾਟ ਸਥਿਤ ਪਸ਼ੂਪਤੀ ਨਾਥ ਮੰਦਰ ਜਾਣ ਦੀ ਵੀ ਸੰਭਾਵਨਾ ਹੈ ਅਤੇ ਉਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਕ ਬੈਠਕ ਵੀ ਕਰ ਸਕਦੇ ਹਨ।
ਕਸ਼ਮੀਰ 'ਚ ਲਸ਼ਕਰ ਅੱਤਵਾਦੀਆਂ ਦੇ 5 ਸਹਿਯੋਗੀ ਗ੍ਰਿਫ਼ਤਾਰ
NEXT STORY