ਸ਼ਿਮਲਾ/ਕੇਲਾਂਗ, (ਰਾਜੇਸ਼/ਬਿਊਰੋ)– ਮਾਨਸੂਨ ਦੇ ਰਵਾਨਾ ਹੋਣ ਤੋਂ ਪਹਿਲਾਂ ਹਿਮਾਚਲ ਵਿੱਚ ਭਾਰੀ ਮੀਂਹ ਪਵੇਗਾ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਮੰਗਲਵਾਰ ਤੋਂ ਫਿਰ ਬਰਸਾਤ ਸ਼ੁਰੂ ਹੋ ਗਈ। ਸ਼ਿਮਲਾ ਸ਼ਹਿਰ ’ਚ ਸਵੇਰੇ ਬਾਰਿਸ਼ ਹੋਈ। ਕੁਝ ਘੰਟਿਆਂ ਬਾਅਦ ਧੁੱਪ ਨਿਕਲੀ ਪਰ ਦੁਪਹਿਰ ਬਾਅਦ ਮੌਸਮ ਨੇ ਫਿਰ ਰੁਖ ਬਦਲ ਲਿਆ। ਸ਼ਕਸ਼ੂਲਾ, ਬਰਾਲਾਚਾ ਅਤੇ ਤੰਗਲੰਗਲਾ ਦੱਰਿਆਂ ਸਮੇਤ ਕਈ ਚੋਟੀਆਂ ’ਤੇ ਮੰਗਲਵਾਰ ਬਰਫਬਾਰੀ ਹੋਈ। ਲੇਹ ਆਉਣ-ਜਾਣ ਵਾਲੇ ਸੈਲਾਨੀਆਂ ਨੇ ਬਰਫਬਾਰੀ ਦਾ ਆਨੰਦ ਲਿਆ।
ਰੋਹਤਾਂਗ, ਲੇਡੀ ਆਫ ਕੇਲਾਂਗ ਤੇ ਨੀਲਕੰਠ ਜੋਤ ਸਮੇਤ ਸਾਰੇ ਉੱਚਾਈ ਵਾਲੇ ਇਲਾਕਿਆਂ ’ਚ ਬਰਫ ਦੇ ਤੋਦੇ ਡਿੱਗੇ। ਮਨਾਲੀ ਵਾਲੇ ਪਾਸੇ ਵੀ ਚੰਦਰਖਾਨੀ, ਰੋਹਤਾਂਗ ਦੀਆਂ ਚੋਟੀਆਂ, ਮਕਰਵੇਦ, ਸ਼ਿਕਾਰਵੇਦ, ਦਸੌਹਰ, ਢੁੰਡੀ ਜੋਤ, ਹਨੂੰਮਾਨ ਟਿੱਬਾ ਤੇ ਭ੍ਰਿਗੂ ਸਮੇਤ ਸਾਰੀਆਂ ਚੋਟੀਆਂ ਚਿਟੀਆਂ ਹੋ ਗਈਆਂ। ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਮਨਾਲੀ , ਲੇਹ ,ਦਾਰਚਾ, ਕਸ਼ਕੁਲਾ, ਜ਼ਾਂਸਕਰ ਅਤੇ ਗ੍ਰੰਫੂ-ਕਾਜ਼ਾ ਰੋਡ ’ਤੇ ਆਵਾਜਾਈ ਸੁਚਾਰੂ ਸੀ। ਮਨਾਲੀ ਵਿੱਚ ਸੈਲਾਨੀਆਂ ਦੀ ਆਮਦ ਹੌਲੀ-ਹੌਲੀ ਵੱਧ ਰਹੀ ਹੈ। ਲੇਹ ਅਤੇ ਕਾਜ਼ਾ ਵਾਲੇ ਪਾਸੇ ਤੋਂ ਵੀ ਸੈਲਾਨੀ ਮਨਾਲੀ ਪਹੁੰਚ ਰਹੇ ਹਨ।
ਮੌਸਮ ਵਿਭਾਗ ਨੇ 24 ਸਤੰਬਰ ਤੱਕ ਮੀਂਹ ਨੂੰ ਲੈ ਕੇ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਰਤੀ ਕੋਸਟ ਗਾਰਡ ਨੇ ਜਹਾਜ਼ ‘ਸਮਰਥ’ ਨੂੰ ਬੇੜੇ ’ਚ ਸ਼ਾਮਲ ਕੀਤਾ
NEXT STORY