ਸ਼੍ਰੀਨਗਰ (ਭਾਸ਼ਾ)— ਦੇਸ਼ ਵਿਚ ਸ਼ਹਿਰਾਂ ਦੇ ਨਾਂ ਬਦਲਣ ਦੀ ਕਵਾਇਦ ਤਹਿਤ ਹੁਣ ਨਵਾਂ ਨਿਸ਼ਾਨਾ ਪਹਾੜਾਂ ਦੀ ਰਾਣੀ 'ਸ਼ਿਮਲਾ' ਹੈ। ਸ਼ਿਮਲਾ ਦਾ ਨਾਂ ਬਦਲ ਕੇ 'ਸ਼ਿਆਮਲਾ' ਕਰਨ ਨੂੰ ਲੈ ਕੇ ਮੁਹਿੰਮ ਸ਼ੁਰੂ ਹੋ ਗਈ ਹੈ। ਭਾਜਪਾ ਨੇਤਾ ਅਤੇ ਸੂਬੇ ਦੇ ਸਿਹਤ ਮੰਤਰੀ ਵਿਪਿਨ ਸਿੰਘ ਪਰਮਾਰ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਪੌਰਾਣਿਕ ਆਧਾਰ 'ਤੇ ਨਾਂ ਸਨ, ਉਨ੍ਹਾਂ ਨਾਵਾਂ ਨੂੰ ਫਿਰ ਰੱਖਣ ਵਿਚ ਕੋਈ ਬੁਰਾਈ ਨਹੀਂ ਹੈ। ਸ਼ਿਮਲਾ ਦਾ ਨਾਂ ਸ਼ਿਆਮਲਾ ਕਰਨ ਨੂੰ ਲੈ ਕੇ ਜਾਰੀ ਬਹਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿਚ ਲੋਕਾਂ ਦੀ ਰਾਏ ਲੈਣੀ ਬਣਦੀ ਹੈ, ਤਾਂ ਇਸ 'ਤੇ ਵਿਚਾਰ ਕਰਨ 'ਚ ਕੋਈ ਬੁਰਾਈ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਸ਼ਿਮਲਾ ਦਾ ਨਾਂ ਬਦਲਣ ਨੂੰ ਲੈ ਕੇ ਵੱਖ-ਵੱਖ ਪੱਖ ਸਾਹਮਣੇ ਆ ਰਹੇ ਹਨ। ਕੁਝ ਲੋਕ ਇਸ ਦੇ ਪੱਖ ਵਿਚ ਹਨ, ਤਾਂ ਕੁਝ ਵਿਰੋਧ ਵੀ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਹਰਭਜਨ ਸਿੰਘ ਭੱਜੀ ਨੇ ਸ਼ਿਮਲਾ ਦਾ ਨਾਂ ਬਦਲਣ ਦੀ ਕਵਾਇਦ 'ਤੇ ਸਵਾਲ ਚੁੱਕਦੇ ਹੋਏ ਪੁੱਛਿਆ, ''ਇਸ ਦਾ ਉੱਚਿਤ ਤਰਕ ਕੀ ਹੈ?'' ਉਨ੍ਹਾਂ ਨੇ ਕਿਹਾ ਕਿ ਸ਼ਿਮਲਾ ਦਾ ਨਾਂ ਬਿਲਕੁੱਲ ਨਹੀਂ ਬਦਲਿਆ ਜਾਣਾ ਚਾਹੀਦਾ। ਇਹ ਇਤਿਹਾਸਕ ਸ਼ਹਿਰ ਹੈ ਅਤੇ ਇਸ ਤਰ੍ਹਾਂ ਨਾਂ ਬਦਲਣ ਨਾਲ ਤਾਂ ਇਤਿਹਾਸਕ ਚੀਜ਼ਾਂ ਖਤਮ ਹੋ ਜਾਣਗੀਆਂ। ਭੱਜੀ ਨੇ ਕਿਹਾ ਕਿ ਸ਼ਿਮਲਾ ਨਾਂ ਵਿਚ ਕੀ ਬੁਰਾਈ ਹੈ? ਨਾਂ ਬਦਲਣ ਨਾਲ ਕੀ ਵਿਕਾਸ ਹੋ ਜਾਵੇਗਾ? ਨਾਂ ਬਦਲਣ ਦੀ ਕਵਾਇਦ ਛੱਡ ਕੇ ਸਰਕਾਰ ਵਿਕਾਸ 'ਤੇ ਧਿਆਨ ਦੇਵੇ।
ਓਧਰ ਵਿਸ਼ਵ ਹਿੰਦੂ ਪਰੀਸ਼ਦ ਦੇ ਅਹੁਦਾ ਅਧਿਕਾਰੀ ਅਮਨ ਪੁਰੀ ਮੁਤਾਬਕ ਸ਼ਿਆਮਲਾ ਨੂੰ ਸ਼ਿਮਲਾ ਕੀਤਾ ਗਿਆ, ਕਿਉਂਕਿ ਅੰਗਰੇਜ਼ ਸ਼ਿਆਮਲਾ ਨਹੀਂ ਬੋਲ ਸਕਦੇ ਸਨ। ਉਨ੍ਹਾਂ ਨੇ ਇਸ ਦਾ ਨਾਂ 'ਸਿਮਲਾ' ਕਰ ਦਿੱਤਾ, ਜੋ ਬਾਅਦ ਵਿਚ ਸ਼ਿਮਲਾ ਹੋ ਗਿਆ। ਅੰਗਰੇਜ਼ਾਂ ਨੇ 1864 'ਚ ਇਸ ਸ਼ਹਿਰ ਨੂੰ ਵਸਾਇਆ ਸੀ। ਸ਼ਿਮਲਾ ਨੂੰ ਵਸਾਏ ਜਾਣ ਵਿਚ ਸੀ. ਪ੍ਰੈਟ ਕੈਨੇਡੀ ਦੀ ਅਹਿਮ ਭੂਮਿਕਾ ਰਹੀ। ਕੈਨੇਡੀ ਨੂੰ ਅੰਗਰੇਜ਼ਾਂ ਨੇ ਪਹਾੜੀ ਰਿਆਸਤਾਂ ਦਾ ਰਾਜਨੀਤਕ ਅਫਸਰ ਨਿਯੁਕਤ ਕੀਤਾ ਸੀ। ਸਾਲ 1822 ਵਿਚ ਉਨ੍ਹਾਂ ਨੇ ਇੱਥੇ ਪਹਿਲਾ ਘਰ ਬਣਾਇਆ, ਜਿਸ ਨੂੰ ਕੈਨੇਡੀ ਹਾਊਸ' ਦੇ ਨਾਂ ਨਾਲ ਜਾਣਿਆ ਗਿਆ।
ਮੱਧ ਪ੍ਰਦੇਸ਼: ਕਟਨੀ ਇਲਾਕੇ 'ਚ ਟਰੈਕਟਰ ਪਲਟਣ ਨਾਲ 3 ਲੋਕਾਂ ਦੀ ਮੌਤ
NEXT STORY