ਲਖਨਊ— ਐੱਨ. ਸੀ. ਪੀ. ਦੇ ਸੀਨੀਅਰ ਨੇਤਾ ਛਗਨ ਭੁਜਬਲ ਦੀ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰੀ ਅਤੇ ਕੈਦ ਨੂੰ ਸ਼ਿਵ ਸੈਨਾ ਨੇ ਭੁਜਬਲ ਦੇ ਮੰਤਰੀ ਹੁੰਦਿਆਂ ਪਾਰਟੀ ਦੇ ਸੰਸਥਾਪਕ ਬਾਲ ਠਾਕਰੇ ਨੂੰ ਜੇਲ ਭੇਜਣ ਸਬੰਧੀ 'ਕਿਸਮਤ ਦਾ ਬਦਲਾ' ਕਰਾਰ ਦਿੱਤਾ ਹੈ।
ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਹੈ ਕਿ ਸਿਆਸੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਨੂੰਨ ਅਤੇ ਸੱਤਾ ਦੀ ਵਰਤੋਂ ਕਈ ਮੌਕਿਆਂ 'ਤੇ ਕੀਤੀ ਜਾਂਦੀ ਹੈ। 70 ਸਾਲਾ ਭੁਜਬਲ ਮਾਰਚ 2016 ਤੋਂ ਜੇਲ ਵਿਚ ਬੰਦ ਸਨ। ਬੰਬਈ ਹਾਈ ਕੋਰਟ ਨੇ ਉਨ੍ਹਾਂ ਦੇ ਬੁਢਾਪੇ ਅਤੇ ਖਰਾਬ ਹੁੰਦੀ ਸਿਹਤ ਨੂੰ ਦੇਖਦਿਆਂ 4 ਮਈ ਨੂੰ ਜ਼ਮਾਨਤ ਦਿੱਤੀ ਸੀ। ਭੁਜਬਲ ਦਾ ਮਜ਼ਾਕ ਉਡਾਉਂਦਿਆਂ ਸ਼ਿਵ ਸੈਨਾ ਨੇ ਦਾਅਵਾ ਕੀਤਾ ਕਿ ਲਗਭਗ 20 ਸਾਲ ਪਹਿਲਾਂ ਜਦੋਂ ਉਹ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਸਨ ਤਾਂ ਉਸ ਸਮੇਂ ਉਹ ਬਾਲ ਠਾਕਰੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ।
ਨਹੀਂ ਟਲਿਆ ਤੂਫਾਨ ਦਾ ਖਤਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY