ਮੁੰਬਈ— ਮਹਾਰਾਸ਼ਟਰ ਦੀ ਰਾਜਨੀਤੀ 'ਚ 28 ਨਵੰਬਰ ਨੂੰ ਠਾਕਰੇ ਪਰਿਵਾਰ ਤੋਂ ਕੋਈ ਮੁੱਖ ਮੰਤਰੀ ਬਣ ਰਿਹਾ ਹੈ। ਉਧਵ ਠਾਕਰੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਸ ਦੌਰਾਨ ਸ਼ਿਵ ਸੇਨਾ ਦਾ ਐੱਨ.ਸੀ.ਪੀ. ਅਤੇ ਕਾਂਗਰਸ ਨਾਲ ਹੱਥ ਮਿਲਾਉਣਾ ਕੁਝ ਸ਼ਿਵ ਸੇਨਾ ਦੇ ਆਗੂਆਂ ਨੂੰ ਰਾਸ ਨਹੀਂ ਆ ਰਿਹਾ ਹੈ। ਰਮੇਸ਼ ਸੋਲੰਕੀ ਨੇ ਮੰਗਲਵਾਰ ਨੂੰ ਸ਼ਿਵ ਸੇਨਾ ਦੀ ਯੂਵਾ ਇਕਾਈ ਤੋਂ ਅਸਤੀਫਾ ਦੇ ਦਿੱਤਾ ਹੈ।
ਸੋਲੰਕੀ ਨੇ ਮਹਾਰਾਸ਼ਟਰ 'ਚ ਬਣੇ ਨਵੇਂ ਗਠਜੋੜ ਪ੍ਰਤੀ ਗੁੱਸਾ ਜ਼ਾਹਿਰ ਕਰਦੇ ਹੋਏ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਆਪਣੇ ਪਹਿਲੇ ਟਵੀਟ 'ਚ ਅਸਤੀਫਾ ਦਿੰਦੇ ਹੋਏ ਕਿਹਾ, 'ਮੈਂ ਸ਼ਿਵ ਸੇਨਾ ਤੇ ਯੂਵਾ ਸੇਨਾ ਦੇ ਸਨਮਾਨਿਤ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ @OfficeofUT ਤੇ ਆਦੀ ਭਾਈ @AUThackeray ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਮੁੰਬਈ, ਮਹਾਰਾਸ਼ਟਰ ਅਤੇ ਹਿੰਦੂਸਤਾਨ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।'

ਇਸ ਤੋਂ ਬਾਅਦ ਰਮੇਸ਼ ਸੋਲੰਕੀ ਨੇ ਇਕ ਹੋਰ ਟਵੀਟ 'ਚ ਕਿਹਾ, 'ਪਿਛਲੇ ਕੁਝ ਦਿਨਾਂ ਤੋਂ ਲੋਕ ਮੈਨੂੰ ਮੇਰੇ ਪੱਖ ਬਾਰੇ ਪੁੱਛ ਰਹੇ ਹਨ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ, ਜੋ ਸ਼੍ਰੀ ਰਾਮ ਦਾ ਨਹੀਂ ਹੈ ਉਹ ਮੇਰੇ ਕਿਸੇ ਕੰਮ ਦਾ ਨਹੀਂ ਹੈ।' ਉਨ੍ਹਾਂ ਕਿਹਾ ਕਿ 1992 'ਚ 12 ਸਾਲ ਦੀ ਉਮਰ 'ਚ ਉਹ ਬਾਲਾ ਸਾਹਿਬ ਤੋਂ ਪ੍ਰਭਾਵਿਤ ਹੋ ਗਿਆ ਅਤੇ 1998 'ਚ ਅਧਿਕਾਰਕ ਤੌਰ 'ਤੇ ਸ਼ਿਵ ਸੇਨਾ ਨਾਲ ਜੁੜਿਆ। ਇਸ ਦੌਰਾਨ ਹਿੰਦੂਤਵ ਵਿਚਾਰ ਧਾਰਾ ਦੇ ਨਾਲ ਕਈ ਅਹੁਦਿਆਂ 'ਤੇ ਕੰਮ ਕੀਤਾ।

ਜੰਮੂ-ਕਸ਼ਮੀਰ ’ਚ ਦਰਗਾਹਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ
NEXT STORY