ਨਵੀਂ ਦਿੱਲੀ— ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਰਾਜ ਸਭਾ ਚੈਂਬਰ 'ਚ ਆਪਣੀ ਜਗ੍ਹਾ ਬਦਲੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੰਜੇ ਰਾਊਤ ਨੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਹ ਫੈਸਲਾ ਜਾਣਬੁੱਝ ਕੇ ਸ਼ਿਵ ਸੈਨਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਪਾਰਟੀ ਦੀ ਆਵਾਜ਼ ਦਬਾਉਣ ਲਈ ਲਿਆ ਗਿਆ। ਸੰਜੇ ਰਾਊਤ ਨੇ ਚਿੱਠੀ 'ਚ ਲਿਖਿਆ ਹੈ ਕਿ ਮੈਂ ਇਸ ਗੈਰ-ਜ਼ਰੂਰੀ ਤੌਰ 'ਤੇ ਚੁੱਕੇ ਗਏ ਕਦਮ ਦੇ ਕਾਰਨ ਨੂੰ ਵੀ ਸਮਝ ਨਹੀਂ ਪਾ ਰਿਹਾ ਹਾਂ, ਕਿਉਂਕਿ ਐੱਨ.ਡੀ.ਏ. (ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ) ਤੋਂ ਵੱਖ ਹੋਣ ਨੂੰ ਲੈ ਕੇ ਕੋਈ ਵੀ ਰਸਮੀ ਐਲਾਨ ਨਹੀਂ ਕੀਤਾ ਗਿਆ ਸੀ। ਇਸ ਫੈਸਲੇ ਨੇ ਸਦਨ ਦੀ ਗਰਿਮਾ ਨੂੰ ਪ੍ਰਭਾਵਿਤ ਕੀਤਾ ਹੈ। ਮੈਂ ਗੁਜਾਰਿਸ਼ ਕਰਦਾ ਹਾਂ ਕਿ ਸਾਨੂੰ ਪਹਿਲੀ, ਦੂਜੀ ਜਾਂ ਤੀਜੀ ਲਾਈਨ ਦੀ ਸੀਟ ਦਿੱਤੀ ਜਾਵੇ ਅਤੇ ਸਦਨ ਦੀ ਸ਼ਿਸ਼ਟਾਚਾਰ ਵੀ ਕਾਇਮ ਰੱਖਿਆ ਜਾਵੇ।
ਸੰਜੇ ਰਾਊਤ ਨੇ ਸੰਸਦ ਤੋਂ ਬਾਹਰ ਕਿਹਾ ਕਿ ਮਹਾਰਾਸ਼ਟਰ 'ਚ ਜਲਦ ਸਰਕਾਰ ਬਣਨ ਵਾਲੀ ਹੈ। ਉੱਥੇ ਹੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਿਧਾਇਕਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਲਾਲਚ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਇਸ ਨੂੰ ਖਾਰਜ ਕਰਦੇ ਹੋਏ ਰਾਊਤ ਨੇ ਕਿਹਾ ਕਿ ਇਹ ਯੋਜਨਾ ਉਹੀ ਰਚ ਰਹੇ ਹਨ, ਜੋ ਸ਼ਿਵ ਸੈਨਾ ਦੀ ਸਰਕਾਰ ਬਣਦੇ ਨਹੀਂ ਦੇਖਣਾ ਚਾਹੁੰਦੇ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ? ਰਾਊਤ ਨੇ ਕਿਹਾ,''ਕਿਸਾਨਾਂ ਦੀ ਭਲਾਈ ਲਈ ਉਹ ਕਿਸੇ ਨਾਲ ਵੀ ਜਾ ਕੇ ਮਿਲ ਸਕਦੇ ਹਨ।''
ਦਿੱਲੀ 'ਚ ਪਾਣੀ ਨੂੰ ਲੈ ਕੇ ਤਿਵਾੜੀ ਨੇ ਲਿਖੀ ਕੇਜਰੀਵਾਲ ਨੂੰ ਚਿੱਠੀ, ਕਿਹਾ- ਲੋਕ ਡਰੇ ਹੋਏ ਹਨ
NEXT STORY