ਭੋਪਾਲ- ਆਰ. ਐੱਸ. ਐੱਸ. ਨਾਲ ਜੁੜੇ ਭਾਰਤੀ ਕਿਸਾਨਾਂ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਗਊ ਪਿਸ਼ਾਬ 5 ਰੁਪਏ ਲੀਟਰ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ ਅਤੇ ਦੁੱਧ ਦੀ ਕੀਮਤ 42 ਰੁਪਏ ਪ੍ਰਤੀ ਲੀਟਰ ਲਗਾਈ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਨੇ ਪ੍ਰਸਤਾਵ ਨੂੰ ਸਿਧਾਂਤਕ ਸਹਿਮਤੀ ਵੀ ਦੇ ਦਿੱਤੀ ਹੈ। ਜਥੇਬੰਦੀ ਦਾ ਦਾਅਵਾ ਹੈ ਕਿ ਇਸ ਨਾਲ ਗਊ ਹੱਤਿਆ ਘੱਟ ਅਤੇ ਰੋਜ਼ਗਾਰ 'ਚ ਵਾਧਾ ਹੋਵੇਗਾ।
ਭਾਜਪਾ ਪ੍ਰਧਾਨ ਰਾਹੁਲ ਕੋਠਾਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਕੋਲ ਛੋਟੇ ਜੰਗਲੀ ਉਪਜ ਫੈਡਰੇਸ਼ਨ ਜਿਹੇ ਕਈ ਪ੍ਰਾਜੈਕਟ ਹਨ, ਜਿਸ ਨਾਲ ਗਊ ਪਿਸ਼ਾਬ ਦਾ ਇਸਤੇਮਾਲ ਦਵਾਈਆਂ ਤੋਂ ਲੈ ਕੇ ਦੂਸਰੇ ਕੰਮਾਂ 'ਚ ਕਰ ਸਕਦੇ ਹਨ। ਆਰ. ਐੱਸ. ਐੱਸ. ਨਾਲ ਜੁੜੀਆਂ ਜਥੇਬੰਦੀਆਂ ਜਨਤਾ ਦੇ ਵਿਚ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਦੀ ਜੋ ਸਮਾਜਿਕ ਵਿਵਸਥਾ ਹੈ, ਉਸ ਨੂੰ ਸਰਕਾਰ ਨਾਲ ਜੋੜਣ ਲਈ ਸਹੀ ਪਲੈਟਫਾਰਮ ਮਿਲ ਜਾਂਦਾ ਹੈ। ਇਸ ਲਈ ਅਜਿਹੇ ਪ੍ਰਸਤਾਵਾਂ 'ਤੇ ਸਰਕਾਰ ਵੀ ਵਿਚਾਰ ਕਰਦੀ ਹੈ।
AIIMS 'ਚ ਡਾਇਲਿਸਿਸ ਤੋਂ ਬਾਅਦ ਵਿੱਤ ਮੰਤਰੀ ਜੇਤਲੀ ਨੂੰ ਮਿਲੀ ਛੁੱਟੀ
NEXT STORY