ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਸ਼ੁੱਕਰਵਾਰ ਨੂੰ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਉਹ ਸੜਕ ਹਾਦਸੇ 'ਚ ਜ਼ਖਮੀ ਇਕ ਨੌਜਵਾਨ ਦੀ ਮਦਦ ਕਰਦੇ ਦਿੱਸੇ। ਸ਼ਿਵਰਾਜ ਭੋਪਾਲ-ਜੈਤ ਰੋਡ ਤੋਂ ਲੰਘ ਰਹੇ ਸਨ, ਉਦੋਂ ਮੰਡੀਦੀਪ ਕੋਲ ਉਨ੍ਹਾਂ ਨੂੰ ਇਕ ਨੌਜਵਾਨ ਜ਼ਖਮੀ ਹਾਲਤ 'ਚ ਪਿਆ ਮਿਲਿਆ। ਸ਼ਿਵਰਾਜ ਨੇ ਤੁਰੰਤ ਕਾਫਲਾ ਰੁਕਵਾਇਆ ਅਤੇ ਜ਼ਖਮੀ ਨੌਜਵਾਨ ਦੀ ਮਦਦ ਲਈ ਪਹੁੰਚੇ।
ਵੀਡੀਓ 'ਚ ਸ਼ਿਵਰਾਜ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਉਂਦੇ ਹਨ ਅਤੇ ਨੌਜਵਾਨ ਨੂੰ ਚੁੱਕਣ ਲਈ ਕਹਿੰਦੇ ਹਨ। ਬਾਅਦ 'ਚ ਸ਼ਿਵਰਾਜ ਖੁਦ ਅੱਗੇ ਵਧੇ ਅਤੇ ਨੌਜਵਾਨ ਨੂੰ ਚੁੱਕ ਕੇ ਐਂਬੂਲੈਂਸ ਤੱਕ ਲੈ ਗਏ।
ਜਾਣਕਾਰੀ ਅਨੁਸਾਰ ਬਾਈਕਸਵਾਰ ਨੌਜਵਾਨ ਦਾ ਐਕਸੀਡੈਂਟ ਹੋਇਆ ਸੀ ਅਤੇ ਹਾਦਸੇ ਦੇ ਸਮੇਂ ਉਹ ਇਕੱਲਾ ਸੀ। ਸੰਯੋਗ ਨਾਲ ਉਸੇ ਸਮੇਂ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਦਾ ਕਾਫਲਾ ਨਿਕਲ ਰਿਹਾ ਸੀ। ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਸ਼ਿਵਰਾਜ ਦੀ ਤਾਰੀਫ਼ ਕਰ ਰਹੇ ਹਨ।
ਮੰਡੀ:ਭਿਆਨਕ ਰੂਪ 'ਚ ਖਿਸਕੀ ਜ਼ਮੀਨ (ਵੀਡੀਓ)
NEXT STORY