ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲੇ ਦੇ ਗੋਹਾਰ ਪਿੰਡ ਨੇੜੇ ਭਿਆਨਕ ਰੂਪ 'ਚ ਜ਼ਮੀਨ ਖਿਸ਼ਕਣ ਕਾਰਨ ਹਾਦਸਾ ਵਾਪਰ ਗਿਆ। ਗਨੀਮਤ ਨਾਲ ਹਾਦਸੇ ਦੌਰਾਨ ਸੜਕ 'ਤੇ ਕੋਈ ਯਾਤਰੀ ਜਾਂ ਵਾਹਨ ਨਹੀ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਜ਼ਮੀਨ ਖਿਸਕਣ ਕਾਰਨ ਪਹਾੜੀ ਦਾ ਕਾਫੀ ਹਿੱਸਾ ਸੜਕ 'ਤੇ ਡਿੱਗਣ ਕਾਰਨ ਆਵਾਜਾਈ ਬੰਦ ਹੋ ਗਈ। ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਅਤੇ ਬਚਾਅ-ਰਾਹਤ ਟੀਮ ਪਹੁੰਚੀ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ 'ਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਪਰਬਤੀ ਸੂਬਿਆਂ 'ਚ ਅਲਰਟ ਜਾਰੀ ਕੀਤਾ ਹੈ।

ਪਹਿਲੂ ਖਾਨ ਮੌਬ ਲਿੰਚਿੰਗ : ਰਾਜਸਥਾਨ ਸਰਕਾਰ ਨੇ SIT ਨੂੰ ਸੌਂਪੀ ਜਾਂਚ
NEXT STORY