ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਟਰੇਨ ’ਚ ਹੋਰ ਯਾਤਰੀਆਂ ਨਾਲ ਭਜਨ ਗਾਏ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਰਮਾਕਾਂਤ ਭਾਰਗਵ ਵੀ ਮੌਜੂਦ ਸਨ। ਸ਼ਿਵਰਾਜ ਦੇ ਭਜਨ ਗਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ। ਵੀਡੀਓ ਐਤਵਾਰ ਦਾ ਹੈ। ਸ਼ਿਵਰਾਜ ਵਿਦਿਸ਼ਾ ਤੋਂ ਭੋਪਾਲ ਆ ਰਹੇ ਸਨ। ਸ਼ਿਵਰਾਜ ਨੇ ਸਫ਼ਰ ਲਈ ਟਰੇਨ ਦਾ ਬਦਲ ਚੁਣਿਆ। ਇਸ ਦੌਰਾਨ ਸ਼ਿਵਰਾਜ ਲੋਕਾਂ ਨੂੰ ਮਿਲਣ ਉਨ੍ਹਾਂ ਦੇ ਕੋਲ ਪਹੁੰਚ ਗਏ। ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਉਨ੍ਹਾਂ ਨਾਲ ਭਜਨ ਵੀ ਗਾਇਆ। ਵੀਡੀਓ ’ਚ ਸਾਰੇ ਯਾਤਰੀ ਸ਼ਿਵਰਾਜ ਨਾਲ ਭਜਨ ਗਾਉਂਦੇ ਦਿੱਸ ਰਹੇ ਹਨ।
ਵੀਡੀਓ ਸ਼ਾਮ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਅਜਿਹੇ ’ਚ ਸਵਾਰੀਆਂ ਨੇ ਸ਼ਿਵਰਾਜ ਸਵਾਗਤ ਤੋਂ ਬਾਅਦ ਟਰੇਨ ’ਚ ਹੀ ਭਜਨ ਸੰਧਿਆ ਦਾ ਮਾਹੌਲ ਬਣਾ ਦਿੱਤਾ। ਸ਼ਿਵਰਾਜ ਦੇ ਨਵੇੇਂ ਅਵਤਾਰ ਦੀ ਖੂਬ ਵਾਹਾਵਾਹੀ ਹੋ ਰਹੀ ਹੈ। ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਦਿੱਲੀ ’ਚ ਸਿੱਖ ਭਾਈਚਾਰੇ ਦਾ ਵਿਰੋਧ ਪ੍ਰਦਰਸ਼ਨ, ਲਾਏ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ
NEXT STORY