ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਸ਼ੋਪੀਆ 'ਚ ਮੰਗਲਵਾਰ ਨੂੰ ਕੁੱਝ ਸ਼ਰਾਰਤੀ ਨੌਜਵਾਨਾਂ ਵਲੋਂ ਸੁਰੱਖਿਆ ਬਲਾਂ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਸੁਰੱਖਿਆ ਬਲਾਂ ਨੇ ਉਤਰੀ ਕਸ਼ਮੀਰ ਦੇ ਸਾਲੂਸਾ, ਬਾਰਾਮੂਲਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਨਾਕਾਬੰਦੀ ਕਰ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਕੀਤਾ। ਇਸ ਤੋਂ ਬਾਅਦ ਸ਼ੋਪੀਆ ਦੇ ਚੱਕਰੀ ਚੌਕ 'ਚ ਮੰਗਲਵਾਰ ਸ਼ਾਮ ਸਾਢੇ 5 ਵਜੇ ਕੁੱਝ ਨੌਜਵਾਨਾਂ ਨੇ ਭੜਕਾਉ ਨਾਅਰੇਬਾਜ਼ੀ ਕਰਦੇ ਹੋਏ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜੁਲੂਸ 'ਚ ਕੁੱਝ ਸ਼ਰਾਰਤੀ ਨੌਜਵਾਨਾਂ ਨੇ ਸੁਰੱਖਿਆ ਬਲਾਂ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਪੈਟਰੋਲ ਬੰਬ ਜਵਾਨਾਂ ਤੋਂ ਕੁੱਝ ਦੂਰ ਜਾ ਕੇ ਡਿੱਗਾ ਜਿਸ ਕਾਰਨ ਜ਼ੋਰਦਾਰ ਧਮਾਕੇ ਦਾ ਨਾਲ ਉਹ ਫਟ ਗਿਆ ਅਤੇ ਕੋਈ ਨੁਕਸਾਨ ਨਹੀਂ ਹੋਇਆ।
ਪਾਕਿ ਦੀ ਰਹਿਨੁਮਾਈ 'ਚ ਪੱਲ ਰਿਹੈ ਦਾਊਦ
NEXT STORY