ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਸਥਿਤ ਇਮਾਮ ਸਾਹਿਬ ਇਲਾਕੇ 'ਚ ਅੱਤਵਾਦੀਆਂ ਤੋਂ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਨਕਾਊਂਟਰ 'ਚ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਲਤੀਫ ਟਾਈਗਰ ਦੇ ਵੀ ਮਾਰੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ। ਸ਼ੁੱਕਰਵਾਰ ਸਵੇਰੇ ਸ਼ੁਰੂ ਹੋਏ ਮੁਕਾਬਲੇ 'ਚ ਲਤੀਫ ਟਾਈਗਰ ਸਮੇਤ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਹੈ।
ਮੁਕਾਬਲੇ 'ਚ ਮਾਰਿਆ ਗਿਆ ਲਤੀਫ ਟਾਈਗਰ ਹਿਜ਼ਬੁਲ ਦਾ ਟਾਪ ਕਮਾਂਡਰ ਸੀ। ਸੁਰੱਖਿਆ ਫੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ। ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲਾ ਹੋਇਆ। ਫੌਜ ਦੀ ਨਾਰਦਨ ਕਮਾਂਡ ਨੇ ਟਵੀਟ 'ਚ ਦੱਸਿਆ,''ਸ਼ੋਪੀਆਂ 'ਚ ਆਪਰੇਸ਼ਨ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ ਹਨ। ਹਥਿਆਰ ਬਰਾਮਦ ਹੋਏ ਹਨ, ਸੁਰੱਖਿਆ ਫੋਰਸਾਂ ਦਾ ਜੁਆਇੰਟ ਆਪਰੇਸ਼ਨ ਚੱਲ ਰਿਹਾ ਹੈ।''
Election Diary...ਜਦੋਂ ਜਿੱਨਾਹ ਨੂੰ ਸੈਕੂਲਰ ਦੱਸਣ 'ਤੇ ਅਡਵਾਨੀ ਨੂੰ ਦੇਣਾ ਪਿਆ ਅਸਤੀਫਾ
NEXT STORY