ਨਵੀਂ ਦਿੱਲੀ- ਦਿੱਲੀ ਦੇ ਮਹਰੌਲੀ ’ਚ ਦਿਲ ਦਹਿਲਾ ਦੇਣ ਵਾਲੇ ਸ਼ਰਧਾ ਕਤਲ ਨੂੰ ਲੈ ਕੇ ਪੂਰਾ ਦੇਸ਼ ਸੁੰਨ ਹੈ। ਹਰ ਪਾਸੇ ਇਸ ਕਤਲ ਕੇਸ ਦੀ ਚਰਚਾ ਹੋ ਰਹੀ ਹੈ। ਸ਼ਰਧਾ ਨਾਲ ਲਿਵ-ਇਨ-ਰਿਲੇਸ਼ਨ ’ਚ ਰਹਿਣ ਵਾਲੇ ਪ੍ਰੇਮੀ ਆਫਤਾਬ ਅਮੀਨ ਪੂਨਾਵਾਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਫਤਾਬ ਦੀ ਗ੍ਰਿਫ਼ਤਾਰੀ ਮਗਰੋਂ ਇਸ ਕਤਲ ਕੇਸ ’ਚ ਕਈ ਖ਼ੁਲਾਸੇ ਹੁੰਦੇ ਜਾ ਰਹੇ ਹਨ। ਦਰਅਸਲ ਦੋਸ਼ੀ ਲਿਵ-ਇਨ-ਪਾਰਟਨਰ ਵਿਆਹ ਦੇ ਨਾਂ ’ਤੇ ਉਸ ਨੂੰ ਝਾਂਸਾ ਦੇ ਕੇ ਮੁੰਬਈ ਤੋਂ ਦਿੱਲੀ ਲਿਆਇਆ ਸੀ। ਵਿਆਹ ਦਾ ਦਬਾਅ ਬਣਾਉਣ ’ਤੇ ਆਫਤਾਬ ਨੇ ਸ਼ਰਧਾ ਦਾ ਕਤਲ ਮਗਰੋਂ ਉਸ ਦੇ 35 ਟੁਕੜੇ ਕਰ ਜੰਗਲ ’ਚ ਸੁੱਟ ਦਿੱਤੇ।
ਇਹ ਵੀ ਪੜ੍ਹੋ- ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ
ਕਤਲ ਮਗਰੋਂ ਸ਼ਰਧਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਦੋਸ਼ੀ ਰਿਹਾ ਐਕਟਿਵ
ਹੁਣ ਤੱਕ ਦੀ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਸ਼ੀ ਆਫਤਾਬ ਗਰਲਫਰੈਂਡ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਕਈ ਦਿਨਾਂ ਬਾਅਦ ਉਸ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਐਕਟਿਵ ਸੀ, ਤਾਂ ਕਿ ਕਿਸੇ ਨੂੰ ਸ਼ਰਧਾ ਦੀ ਮੌਤ ਦੀ ਭਿਣਕ ਨਾ ਲੱਗ ਸਕੇ। ਪੁਲਸ ਮੁਤਾਬਕ ਆਫਤਾਬ ਕਤਲ ਮਗਰੋਂ 9 ਜੂਨ ਤੱਕ ਸ਼ਰਧਾ ਦੇ ਕਤਲ ਮਗਰੋਂ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਚਲਾਉਂਦਾ ਰਿਹਾ ਅਤੇ ਉਸ ਦੇ ਦੋਸਤਾਂ ਨਾਲ ਗੱਲ ਕਰਦਾ ਰਿਹਾ।
ਝਗੜੇ ਮਗਰੋਂ ਆਫਤਾਬ ਨੇ ਸ਼ਰਧਾ ਦਾ ਕੀਤਾ ਕਤਲ
ਸ਼ਰਧਾ ਅਤੇ ਆਫਤਾਬ ਦੀ ਮੁਲਾਕਾਤ 2019 ’ਚ ਇਕ ਡੇਟਿੰਗ ਐਪ ਜ਼ਰੀਏ ਹੋਈ ਸੀ। ਉਸ ਸਮੇਂ ਉਹ ਦੋਵੇਂ ਮੁੰਬਈ ’ਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਪੁਲਸ ਮੁਤਾਬਕ ਸ਼ਰਧਾ ਅਤੇ ਆਫਤਾਬ ਦਿੱਲੀ ’ਚ 8 ਮਈ ਨੂੰ ਪਹੁੰਚੇ ਸਨ। ਇੱਥੇ ਉਹ ਵੱਖ-ਵੱਖ ਹੋਟਲਾਂ ’ਚ ਠਹਿਰੇ। ਉਹ ਇਕ ਫਲੈਟ ’ਚ ਰਹਿ ਰਹੇ ਸਨ। 18 ਮਈ ਨੂੰ ਆਫਤਾਬ ਦਾ ਸ਼ਰਧਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਇਸ ਤੋਂ ਬਾਅਦ ਆਫਤਾਬ ਨੇ ਸ਼ਰਧਾ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਤਲ ਮਗਰੋਂ ਲਾਸ਼ ਨੂੰ ਫਰਿੱਜ ’ਚ ਰੱਖਣ ਦਾ ਆਈਡਾ ਕ੍ਰਾਈਮ ਬਰਾਂਚ ਜ਼ਰੀਏ ਲਿਆ ਸੀ।
ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ
ਸ਼ਰਧਾ ਦੀ ਲਾਸ਼ ਦੇ ਕੀਤੇ 35 ਟੁਕੜੇ
20 ਮਈ ਨੂੰ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਇਨ੍ਹਾਂ ਨੂੰ ਫਰਿੱਜ 'ਚ ਰੱਖ ਦਿੱਤਾ। ਪੁਲਸ ਅਧਿਕਾਰੀਆਂ ਮੁਤਾਬਕ ਆਫਤਾਬ ਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਸੀ। ਉਸ ਨੇ ਕੁਝ ਸਾਲ ਸ਼ੈੱਫ ਵਜੋਂ ਵੀ ਕੰਮ ਕੀਤਾ। ਇਸ ਦੌਰਾਨ ਉਸ ਨੇ ਮੀਟ ਕੱਟਣ ਦੀ ਸਿਖਲਾਈ ਵੀ ਲਈ। ਉਸ ਨੇ ਇਸ ਦੀ ਵਰਤੋਂ ਸ਼ਰਧਾ ਦੇ ਸਰੀਰ ਨੂੰ ਕੱਟਣ ਲਈ ਕੀਤੀ। ਉਸ ਨੇ ਦੋ ਦਿਨਾਂ ਵਿਚ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ। ਆਫਤਾਬ ਨੇ ਟੁਕੜਿਆਂ ਨਾਲ ਫਰਿੱਜ ਭਰ ਲਈ। ਉਸ ਨੇ ਰੂਮ ਫਰੈਸ਼ਨਰ ਅਤੇ ਧੂਪ ਸਟਿਕਸ ਦੀ ਵੀ ਵਰਤੋਂ ਕੀਤੀ ਤਾਂ ਜੋ ਲਾਸ਼ ਤੋਂ ਬਦਬੂ ਨਾ ਆਵੇ। ਇਸ ਤੋਂ ਬਾਅਦ ਪਾਲੀਬੈਗ ’ਚ ਟੁਕੜੇ ਰੱਖ ਕੇ ਜੰਗਲ ’ਚ ਸੁੱਟਣ ਲੱਗਾ। ਉਹ ਰੋਜ਼ਾਨਾ ਲਾਸ਼ ਦੇ ਟੁਕੜੇ ਲੈ ਕੇ ਜੰਗਲ ਜਾਂਦਾ ਸੀ ਅਤੇ ਉਸ ਨੂੰ ਸੁੱਟ ਆਉਂਦਾ ਸੀ।
ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’
ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਵਲੋਂ ਅਖਿਲ ਗਿਰੀ ਦੀ ਟਿੱਪਣੀ ਨੂੰ ਲੈ ਕੇ ਰਾਸ਼ਟਰਪਤੀ ਤੋਂ ਮੰਗੀ ਮੁਆਫੀ
NEXT STORY