ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਔਰਤ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਫਰਾਰ ਦੋਸ਼ੀ ਸ਼੍ਰੀਕਾਂਤ ਤਿਆਗੀ ਨੂੰ ਪੁਲਸ ਨੇ ਮੰਗਲਵਾਰ ਨੂੰ ਮੇਰਠ 'ਚ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਤਿਆਗੀ ਦੇ ਤਿੰਨ ਸਾਥੀਆਂ ਨੂੰ ਵੀ ਫੜਿਆ ਗਿਆ ਹੈ। ਸ਼ੁੱਕਰਵਾਰ ਦੀ ਸ਼ਾਮ ਫਰਾਰ ਹੋਏ ਤਿਆਗੀ ਨੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੀ ਇਕ ਅਦਾਲਤ 'ਚ ਆਤਮਸਮਰਪਣ ਨਾਲ ਸੰਬੰਧਤ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ 'ਚ 10 ਅਗਸਤ ਨੂੰ ਸੁਣਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਔਰਤ ਨਾਲ ਬਦਸਲੂਕੀ ਕਰਨ ਦਾ ਮਾਮਲਾ; BJP ਆਗੂ ਤਿਆਗੀ ਦੇ ਨਿਵਾਸ ’ਤੇ ਚੱਲਿਆ ਬੁਲਡੋਜ਼ਰ
ਦੱਸਣਯੋਗ ਹੈ ਕਿ ਇਕ ਔਰਤ ਨੇ ਨੋਇਡਾ ਦੇ ਸੈਕਟਰ-93ਬੀ 'ਚ ਰਿਹਾਇਸ਼ੀ ਸੋਸਾਇਟੀ 'ਚ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਸ਼੍ਰੀਕਾਂਤ ਤਿਆਗੀ ਵਲੋਂ ਕੁਝ ਦਰੱਖਤ ਲਗਾਉਣ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਤਿਆਗੀ ਨੇ ਔਰਤ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਧੱਕਾ ਵੀ ਦਿੱਤਾ ਸੀ। ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਗਿਆ ਸੀ। ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਤਿਆਗੀ ਫਰਾਰ ਸੀ। ਸ਼੍ਰੀਕਾਂਤ ਤਿਆਗੀ ਖ਼ੁਦ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੰਬੰਧਤ ਦੱਸਦਾ ਹੈ, ਜਦੋਂ ਕਿ ਪਾਰਟੀ ਨੇ ਉਸ ਤੋਂ ਦੂਰੀ ਬਣਾਈ ਰੱਖੀ ਹੈ। ਮਾਮਲੇ ਨੂੰ ਲੈ ਕੇ ਵਿਰੋਧੀ ਦਲਾਂ ਨੇ ਵੀ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਿਆਗੀ ਦੇ ਮਾਮਲੇ ’ਚ ਬੁਲਡੋਜ਼ਰ ਦੀ ਕਾਰਵਾਈ ਦਿਖਾਵਾ, ਕੌਣ ਉਸ ਨੂੰ ਬਚਾਉਂਦਾ ਰਿਹਾ: ਪ੍ਰਿਯੰਕਾ
NEXT STORY