ਪਟਨਾ, (ਅਨਸ)- ਬਿਹਾਰ ਦੇ ਸਾਬਕਾ ਮੰਤਰੀ ਸ਼ਿਆਮ ਰਜਕ ਨੇ ਵੀਰਵਾਰ ਨੂੰ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਤੋਂ ਅਸਤੀਫਾ ਦਿੰਦਿਆਂ ਧੋਖਾ ਦੇਣ ਦਾ ਦੋਸ਼ ਲਾਇਆ।
ਰਜਕ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਨੂੰ ਇਕ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਐਲਾਨ ਕੀਤਾ ਕਿ ਉਹ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਦੇ ਨਾਲ-ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਰਹੇ ਹਨ। ਰਜਕ ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਮੈਨੂੰ ਸ਼ਤਰੰਜ ਦਾ ਸ਼ੌਕ ਨਹੀਂ ਸੀ, ਇਸ ਲਈ ਧੋਖਾ ਖਾ ਗਿਆ। ਤੁਸੀਂ ਮੋਹਰਾਂ ਚੱਲ ਰਹੇ ਸੀ, ਮੈਂ ਰਿਸ਼ਤੇਦਾਰੀ ਨਿਭਾਅ ਰਿਹਾ ਸੀ।
ਤ੍ਰਿਪੁਰਾ 'ਚ ਭਾਰੀ ਮੀਂਹ ਕਾਰਨ 22 ਲੋਕਾਂ ਦੀ ਮੌਤ, ਹਜ਼ਾਰਾਂ ਨੇ ਰਾਹਤ ਕੈਂਪਾਂ 'ਚ ਲਈ ਸ਼ਰਨ
NEXT STORY