ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦਾ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਅਤੇ ਪੁਲਸ ਨੇ ਅੱਤਵਾਦੀ ਵਿੱਤ ਪੋਸ਼ਣ ਖ਼ਿਲਾਫ਼ ਸਖ਼ਤ ਕਦਮ ਚੁੱਕਦੇ ਹੋਏ ਪ੍ਰਦੇਸ਼ 'ਚ 86 ਥਾਵਾਂ 'ਤੇ 124 ਜਾਇਦਾਦਾਂ ਨੂੰ ਕੁਰਕ ਕੀਤਾ। ਐੱਸ.ਆਈ.ਏ. ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਰਕਾਰ ਦੀ ਨੀਤੀ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਖ਼ਤਮ ਕਰਨ ਦੀ ਹੈ ਅਤੇ ਇਸ ਅਨੁਸਾਰ ਐੱਸ.ਆਈ.ਏ. ਅਤੇ ਜੰਮੂ ਕਸ਼ਮੀਰ ਪੁਲਸ ਨੇ 86 ਥਾਵਾਂ 'ਤੇ ਜ਼ਮੀਨ ਅਤੇ ਭਵਨਾਂ ਸਮੇਤ 124 ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਅੱਤਵਾਦ ਨਾਲ ਸੰਬੰਧਤ ਇਨ੍ਹਾਂ ਮਾਮਲਿਆਂ 'ਚ ਜਾਂਚ ਦੌਰਾਨ ਪਹਿਲੀ ਨਜ਼ਰ 'ਚ ਪਾਇਆ ਗਿਆ ਕਿ ਜਾਂ ਤਾਂ ਇਹ ਜਾਇਦਾਦਾਂ ਅੱਤਵਾਦੀ ਗਤੀਵਿਧੀਆਂ ਤੋਂ ਪ੍ਰਾਪਤ ਆਮਦਨ ਤੋਂ ਖਰੀਦੀਆਂ ਗਈਆਂ ਹਨ ਜਾਂ ਫਿਰ ਇਨ੍ਹਾਂ ਦਾ ਉਪਯੋਗ ਅਜਿਹੀਆਂ ਗਤੀਵਿਧੀਆਂ 'ਚ ਕੀਤਾ ਗਿਆ ਹੈ, ਜਿਨ੍ਹਾਂ ਦਾ ਮਕਸਦ ਅੱਤਵਾਦ ਅਤੇ ਵੱਖਵਾਦ ਗਤੀਵਿਧੀਆਂ ਨੂੰ ਉਤਸ਼ਾਹ ਦੇਣਾ ਹੈ।
ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੀ ਧਾਰਾ 8 ਅਤੇ ਧਾਰਾ 25 ਦੇ ਪ੍ਰਬੰਧਾਂ ਨੂੰ ਲਾਗੂ ਕਰਦੇ ਹੋਏ ਅਤੇ ਸਮਰੱਥ ਅਧਿਕਾਰੀਆਂ ਦੇ ਆਦੇਸ਼ ਅਨੁਸਾਰ ਐੱਸ.ਆਈ.ਏ. ਅਤੇ ਪੁਲਸ ਨੇ ਸੰਬੰਧਤ ਕਾਨੂੰਨੀ ਅਤੇ ਖੇਤਰੀ ਖੇਤਰ ਅਧਿਕਾਰ ਵਾਲੀਆਂ ਅਦਾਲਤਾਂ ਵਲੋਂ ਦਾਗ਼ੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਸਮਰੱਥ ਅਧਿਕਾਰੀਆਂ ਨੂੰ ਆਦੇਸ਼ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚੋਂ ਲਗਭਗ 77 ਜਾਇਦਾਦਾਂ ਦਾ ਸੰਬੰਧ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ ਨਾਲ ਹੈ, ਜਿਨ੍ਹਾਂ ਨੂੰ ਯੂ.ਏ.ਪੀ.ਏ. ਦੀ ਧਾਰਾ 8 ਦੇ ਅਧੀਨ ਨੋਟੀਫਾਈ ਕੀਤਾ ਗਿਆ ਹੈ। ਇਹ ਕਾਰਵਾਈ ਅੱਤਵਾਦ ਖ਼ਿਲਾਫ਼ ਠੋਸ ਸੰਕਲਪ ਦਾ ਪ੍ਰਦਰਸ਼ਨ ਕਰਦੇ ਹੋਏ ਅਤੇ ਅੰਤਰਰਾਸ਼ਟਰੀ ਚਾਰਟਰ ਅਤੇ ਸੰਮੇਲਨਾਂ ਦੀਆਂ ਜ਼ਰੂਰਤਾਂ ਅਨੁਸਾਰ ਅੱਤਵਾਦ ਸਮਰਥਨ ਪ੍ਰਣਾਲੀ ਦੀ ਸਮਾਪਤੀ ਲਈ ਕਾਨੂੰਨ ਦੀ ਉੱਚਿਤ ਪ੍ਰਕਿਰਿਆ ਦੀ ਪਾਲਣਾ ਕਰਦੇ ਕੀਤੀ ਜਾ ਰਹੀ ਹੈ।
ਮੁੰਬਈ ਸਭ ਤੋਂ ਮਹਿੰਗਾ ਭਾਰਤੀ ਸ਼ਹਿਰ, ਗਲੋਬਲ ਪੱਧਰ ’ਤੇ ਹਾਂਗਕਾਂਗ ਸਭ ਤੋਂ ਅੱਗੇ
NEXT STORY